6 ਅਪ੍ਰੈਲ ਨੂੰ ਬਿਜਲੀ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 6 ਅਪ੍ਰੈਲ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜ. ਰਾਜੀਵ ਜਸਵਾਲ ਉਪਮੰਡਲ ਹੁਸ਼ਿਆਰਪੁਰ ਨੇ ਦੱਸਿਆ ਕਿ 6 ਅਪ੍ਰੈਲ ਨੂੰ 220 ਕੇਵੀ ਹੁਸ਼ਿਆਰਪੁਰ ਤੋਂ ਚਲਦੇ 11 ਕੇਵੀ ਪਿਪਲਾਵਾਲਾਂ ਫੀਡਰ, 11 ਕੇਵੀ ਸਬਸਿਟੀ, 11 ਕੇਵੀ ਦਸ਼ਮੇਸ਼ ਨਗਰ, 11 ਕੇਵੀ ਸੈਟੇਲਾਇਟ, 11 ਕੇਵੀ ਪਥਿਆਲ ਏਪੀ ਫੀਡਰ ਦੀ ਸਪਲਾਈ ਜਰੂਰੀ ਮੁਰੰਮਤ ਕਰਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਪਿਪਲਾਵਾਲਾਂ, ਕੀਰਤੀ ਨਗਰ, ਰੂਪਨਗਰ, ਗੋਕਲ ਨਗਰ, ਰਣਜੀਤ ਨਗਰ, ਦਸ਼ਮੇਸ਼ ਨਗਰ, ਸਨਸਿਟੀ ਕਲੋਨੀ, ਹਰਦੋਖਾਨਪੁਰ, ਬ੍ਰਹਮਜੀਤ ਕਲੋਨੀ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here