ਅੱਤੋਵਾਲ ਦਾ ਤਰੁਣ ਕਮਲ ਭਾਰਤੀ ਨੇਵੀ ਵਿੱਚ ਬਣਿਆ ਕਮਾਂਡਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਅੱਤੋਵਾਲ ਦੇ ਜੰਮਪਲ ਤਰੁਣ ਕਮਲ ਨੇ ਭਾਰਤੀ ਨੇਵੀ ਵਿੱਚ ਕਮਾਂਡਰ ਦੀ ਪਦਵੀ ਹਾਂਸਲ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਕਿਸੇ ਮੰਜ਼ਿਲ ਨੂੰ ਪਾਉਣ ਲਈ ਪੂਰੀ ਮਿਹਨਤ ਕੀਤੀ ਜਾਵੇ ਤਾਂ ਉਹ ਮੰਜ਼ਿਲ ਹਾਂਸਲ ਕਰਨਾ ਔਖਾ ਨਹੀਂ ਹੁੰਦਾ।

Advertisements

ਅੱਜ ਜਿਸ ਤਰ੍ਹਾਂ ਤਰੁਣ ਕਮਲ ਨੇ ਆਪਣੇ ਸਵਰਗੀ ਪਿਤਾ ਦੁਆਰਕਾ ਦਾਸ ਕਮਲ ਅਤੇ ਮਾਤਾ ਆਸ਼ਾ ਕਮਲ ਦੇ ਸੁਪਨਿਆਂ ਨੂੰ ਸੱਚ ਕਰ ਦਿਖਾਇਆ ਹੈ, ਸਮਾਜ ਦੀ ਹਰੇਕ ਮਾਂ ਤਰੁਣ ਵਰਗਾ ਪੁੱਤਰ ਪਾਉਣ ਲਈ ਉਤਸੁਕ ਹੋਵੇਗੀ। ਉਸਦੀ ਮਿਹਨਤ ਲਗਨ ਤੇ ਦੇਸ਼ ਸੇਵਾ ਦਾ ਜਜ਼ਬਾ ਦੇਖਦੇ ਹੋਏ ਲੈਫਟੀਨੈਂਟ ਕਮਾਂਡਰ ਤੋਂ ਕਮਾਂਡਰ ਦੀ ਪਦਵੀ ਹਾਂਸਲ ਕਰਨ ਤੇ ਵਿਭਾਗ ਦੇ ਉੱਚ ਅਧਿਕਾਰੀ ਕੋਮੋਡੋਰ ਸੁਜੀਤ ਬਕਸ਼ੀ ਨੇ ਉਸਨੂੰ ਸਨਮਾਨਿਤ ਕਰਦੇ ਹੋਏ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਤਰੁਣ ਕਮਲ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਨੌਕਰੀ ਕਰਦਿਆਂ ਹੀ ਪੂਰੀ ਕੀਤੀ।

ਸਿਰਫ 37 ਸਾਲ ਦੀ ਉਮਰ ਚ ਉਸਨੇ ਕਮਿਸ਼ਨਡ ਟੈਸਟ ਪਾਸ ਕਰਕੇ ਲੈਫਟੀਨੈਂਟ ਕਮਾਂਡਰ ਦੀ ਉਪਾਧੀ ਹਾਂਸਲ ਕੀਤੀ। ਇਸੇ ਤਰ੍ਹਾਂ ਹੀ ਉਸਨੇ ਕਮਿਸ਼ਨਡ ਟੈਸਟ ਪਾਸ ਕਰਨ ਤੋਂ ਬਾਅਦ ਹੁਣ ਕਮਾਂਡਰ ਦੀ ਪਦਵੀ ਹਾਂਸਲ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਉੱਥੇ ਹੀ ਅਪਣੇ ਪਿੰਡ ਅੱਤੋਵਾਲ ਦਾ ਨਾਮ ਵੀ ਅੰਬਰਾਂ ਤੱਕ ਪਹੁੰਚਾ ਦਿੱਤਾ। ਪੁੱਤਰ ਦੇ ਕਮਾਂਡਰ ਬਣਨ ਦੀ ਖਬਰ ਸੁਣ ਕੇ ਮਾਤਾ ਆਸ਼ਾ ਕਮਲ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।

ਇਸ ਮੌਕੇ ਕਮਾਂਡਰ ਤਰੁਣ ਕਮਲ ਦੇ ਭਰਾ ਅਕਾਸ਼ ਅਤੇ ਦਿਨੇਸ਼ ਕਮਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਹਨਾਂ ਦਾ ਕਮਾਂਡਰ ਭਰਾ ਬਚਪਨ ਤੋਂ ਹੀ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸਦਾ ਅਗ੍ਰਣੀ ਰਿਹਾ। ਤਰੁਣ ਕਮਲ ਦੇ ਛੋਟੇ ਭਰਾ ਅਤੇ ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਵਾਲਿਆਂ ਦੇ ਸੇਵਾਦਾਰ ਚੰਦਨ ਕਮਲ ਨੇ ਇਹ ਖੂਸ਼ੀ ਬਖਸ਼ਨ ਲਈ ਬਾਬਾ ਜੀ ਬਹੁਤ ਧੰਨਵਾਦ ਕੀਤਾ।

LEAVE A REPLY

Please enter your comment!
Please enter your name here