ਸਨਾਤਨ ਧਰਮ ਕਾਲਜ ਵਿਖੇ ਐਂਟੀ ਰੈਗਿੰਗ ਸੰਬੰਧੀ ਡਾਕੂਮੈਂਟਰੀ ਦਿਖਾ ਕੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)।  ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ . ਪ੍ਰਸ਼ਾਂਤ ਸੇਠੀ ਦੇ ਮਾਰਗਦਰਸ਼ਨ ਅਧੀਨ  ਐਂਟੀ ਰੈਗਿੰਗ ਕਮੇਟੀ ਦੇ ਇੰਚਾਰਜ ਪ੍ਰੋ. ਪੂਜਾ ਦੀ ਅਗਵਾਈ ਹੇਠ ਕਾਲਜ ਵਿਦਿਆਰਥੀਆਂ ਨੂੰ ਐਂਟੀ ਰੈਗਿੰਗ ਸਬੰਧੀ ਡਾਕੂਮੈਂਟਰੀ ਦਿਖਾ ਕੇ ਜਾਗਰੂਕ ਕੀਤਾ ਗਿਆ। ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਐਂਟੀ ਰੈਗਿੰਗ ਦੇ ਨਿਯਮਾਂ ਬਾਰੇ ਦੱਸਣਾ।

Advertisements

ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋ. ਪ੍ਰਸ਼ਾਤ ਸੇਠੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿਵਾਇਆ ਕਿ ਕਾਲਜ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਦਿਆਰਥੀ ਅਤੇ ਫੈਕਲਟੀ ਮੈਂਬਰਾਂ ਨੂੰ ਸਿਹਤਮੰਦ ਅਤੇ ਸਨਮਾਨਜਨਕ ਮਾਹੌਲ ਪ੍ਰਦਾਨ ਕਰਨ ਲਈ ਅਸੀਂ ਹਮੇਸ਼ਾ ਵਚਨਬੱਧ ਹਾਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਅਨੁਸ਼ਾਸਨਹੀਣਤਾ ਵਾਲੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਿਲ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐਂਟੀ ਰੈਗਿੰਗ ਕਮੇਟੀ ਦੇ ਇੰਚਾਰਜ ਪ੍ਰੋ. ਪੂਜਾ ਨੇ ਰੈਗਿੰਗ, ਇਸ ਦੇ ਇਤਿਹਾਸ, ਅਤੇ ਨਤੀਜਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here