22 ਸਾਲਾਂ ਜਵਾਨ ਡਿਊਟੀ ਦੋਰਾਨ ਹੋਇਆ ਸ਼ਹੀਦ

ਬਰਨਾਲਾ (ਦ ਸਟੈਲਰ ਨਿਊਜ਼), ਹਰਪ੍ਰੀਤ ਛੰਨਾ। ਬਰਨਾਲਾ ਦੇ ਨੇੜਲੇ ਪਿੰਡ ਮਹਿਤਾ ਦਾ 22 ਸਾਲ ਦਾ ਜਵਾਨ ਸੁਖਵਿੰਦਰ ਸਿੰਘ ਦੇਸ ਲਈ ਆਪਣੀ ਜਾਨ ਵਾਰ ਗਿਆ , ਜੋ 1 ਸਾਲ 9 ਮਹੀਨੇ ਪਹਿਲਾ ਅਗਨੀਵੀਰ ਸਕੀਮ ਤਹਿਤ ਦੇਸ ਦੀ ਆਰਮੀ ਵਿੱਚ ਭਰਤੀ ਹੋਇਆ ਸੀ ਅਤੇ ਜੰਮੂ ਕਸ਼ਮੀਰ ਵਿੱਚ ਆਪਣੀ ਡਿਉਟੀ ਤੇ ਤੈਨਾਤ ਸੀ । ਸ਼ਹੀਦ ਜਵਾਨ ਦੇ ਪਿਤਾ ਰਿਟਾਇਰ ਸੂਬੇਦਾਰ ਨਾਇਬ ਸਿੰਘ ਨੇ ਦਸਿਆ ਕਿ ਕੁਝ ਸਮਾਂ ਪਹਿਲਾਂ ਹੀ ਛੁੱਟੀ ਕੱਟਣ ਤੋਂ ਬਾਅਦ ਸੁਖਵਿੰਦਰ ਸਿੰਘ ਵਾਪਸ ਆਪਣੀ ਡਿਊਟੀ ਤੇ ਗਿਆ ਸੀ ਜੋ ਦੇਸ ਲਈ ਆਪਣੀ ਜਾਨ ਕੁਰਬਾਨ ਕਰ ਗਿਆ ।

Advertisements

ਸੁਖਵਿੰਦਰ ਸਿੰਘ ਦੀ ਸ਼ਹੀਦੀ ਦੀ ਗੱਲ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ । ਸੰਸਕਾਰ ਮੌਕੇ ਜਦੋਂ ਸ਼ਹੀਦ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਜਾਂਦੀ ਵਾਰ ਸਲੂਟ ਮਾਰਿਆ ਤਾਂ ਮੌਕੇ ਤੇ ਮੌਜੂਦ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਸ਼ਹੀਦ ਦਾ ਪਿੰਡ ਮਹਿਤਾ ਦੇ ਸ਼ਮਸ਼ਾਨ ਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਤੇ ਐਸਡੀਐਮ ਤਪਾ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਹਾਜ਼ਰ ਰਿਹਾ ਅਤੇ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਵੀ ਹਾਜਰ ਸਨ ।

LEAVE A REPLY

Please enter your comment!
Please enter your name here