24 ਨਵੰਬਰ ਨੂੰ ਟਰਾਂਸਪੋਰਟ ਮੰਤਰੀ ਅਤੇ 12 ਦਸੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਹੱਲ ਦੀ ਉਮੀਦ: ਕਮਲ ਕੁਮਾਰ 

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ । ਪੰਜਾਬ ਰੋਡਵੇਜ਼ ਪਨਬੱਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਜਥੇਬੰਦੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਵਿਖੇ ਦੇਸ਼ ਭਗਤ ਹਾਲ ਵਿੱਚ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵਿੱਚ ਸਮੂਹ ਪਨਬੱਸ/ਪੀ ਆਰ ਟੀ ਸੀ ਦੀਆਂ ਡਿਪੂ ਕਮੇਟੀਆਂ ਦੇ  ਆਹੁਦੇਦਾਰ ਸ਼ਾਮਿਲ ਹੋਏ ਮੀਟਿੰਗ ਵਿੱਚ ਜਥੇਬੰਦੀ ਵੱਲੋ ਬੀਤੇ ਸਮੇ ਵਿੱਚ ਕੀਤੇ ਸੰਘਰਸ਼ਾਂ ਦੀ ਸਮੀਖਿਆਂ ਕੀਤੀ ਗਈ ਅਤੇ ਸਮੂੰਹ ਜਥੇਬੰਦੀ ਵੱਲੋ ਸੰਘਰਸ਼ਾਂ ਵਿੱਚ ਸਾਥ ਦੇਣ ਵਾਲੀਆਂ ਸਮੂੰਹ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ। ਸਾਰੇ ਅਹੁਦੇਦਾਰਾਂ ਨੇ ਆਪਣੇ ਡਿੱਪੂਆਂ ਦੇ ਹਾਲਾਤਾਂ ਤੇ ਆਉਣ ਵਾਲੀ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ 

Advertisements

 ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਇਹ ਹੜਤਾਲ ਵਰਕਰਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਕੀਤੀ ਗਈ ਸੀ ਪਰ ਹੜਤਾਲ ਤੋ ਬਾਅਦ ਪੀ ਆਰ ਟੀ ਸੀ ਦੀ ਮੈਨੇਜਮੈਂਟ ਹੋਰ ਧੱਕੇਸ਼ਾਹੀ ਤੇ ਆ ਗਈ ਹੈ ਜਿਵੇਂ ਕਿ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਨੋਟਿਸ ਕੱਢ ਰਹੇ ਹਨ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜੇਕਰ ਮੈਨੇਜਮੈਂਟ ਵਲੋ ਧੱਕੇਸ਼ਾਹੀ ਬੰਦ ਨਾ ਕੀਤੀ ਅਤੇ ਮੈਨੇਜਮੈਂਟ ਵੱਲੋ 24 ਨਵੰਬਰ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਅਤੇ 12 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਵਿੱਚ ਕੋਈ ਹੱਲ ਨਾ ਕੱਢਿਆ ਜਾ ਉਸ ਤੋ ਪਹਿਲਾ ਕਿਲੋਮੀਟਰ ਸਕੀਮ ਬੱਸਾਂ ਜਾਂ ਆਉਟਸੋਰਸ ਦੀ ਭਰਤੀ ਨੂੰ ਜੁਆਇੰਨ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀ ਵੱਲੋ ਪਹਿਲਾਂ ਤੋਂ ਹੀ ਦਿੱਤੇ ਜਾ ਚੁੱਕੇ ਨੋਟਿਸ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆਂ ਤੁਰੰਤ ਐਕਸ਼ਨ ਕੀਤਾ ਜਾਵੇਗਾਂ ਜਿਸਦੀ ਨਿਰੋਲ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।  ਮੀਟਿੰਗ ਵਿੱਚ ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ,ਜਲੋਰ ਸਿੰਘ ਜੁਆਇੰਟ ਸਕੱਤਰ, ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਬਲਜੀਤ ਸਿੰਘ, ਕੈਸ਼ੀਅਰ ਬਲਜਿੰਦਰ ਸਿੰਘ, ਰਮਨਦੀਪ ਸਿੰਘ, ਬਲਵਿੰਦਰ ਸਿੰਘ ਰਾਠ,ਜੋਧ ਸਿੰਘ, ਪ੍ਰਦੀਪ ਕੁਮਾਰ, ਅਮ੍ਰਿਤਪਾਲ ਸਿੰਘ, ਸਤਵਿੰਦਰ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ,ਰੋਹੀ ਰਾਮ, ਜਤਿੰਦਰ ਸਿੰਘ, ਹਰਪ੍ਰੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਆਦਿ ਆਗੂ ਹਾਜਰ ਹੋਏ।

LEAVE A REPLY

Please enter your comment!
Please enter your name here