
ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਸਿਵਲ ਹਸਪਤਾਲ ਵਿਖੇ ਦਾਖਲ ਪੀੜਤ ਵਿਅਕਤੀ ਮਨ ਬਹਾਦਰ ਜੋ ਕਿ ਫਾਸਟ ਫੂਡ ਦੀ ਰੇੜੀ ਲਾਉਂਦਾ ਹੈ, ਪ੍ਰਤਾਪ ਨਗਰ ਨਜਦੀਕ ਬੀਤੀ ਰਾਤ ਜਦੋਂ ਉਸਨੇ ਰੇੜੀ ਲਾਈ ਸੀ, ਪੀੜਤ ਨੇ ਦਸਿੱਆ ਕਿ ਰਾਤ ਦੇ ਸਮੇਂ ਬਾਈਕ ਉੱਪਰ ਸਵਾਰ 3 ਨੌਜਵਾਨ ਨੇ ਹਥਿਆਰਾਂ ਨਾਲ ਮੇਰੇ ਉੱਪਰ ਹਮਲਾ ਕਰ ਦਿੱਤਾ ਅਤੇ ਮੇਰੀਆਂ ਉਗਲਾਂ ਵੱਡੀਆਂ ਗਈਆਂ ਹਨ ਅਤੇ ਮੇਰੇ ਸਿਰ ‘ਤੇ ਸੱਟਾਂ ਮਾਰੀਆਂ। ਇਸ ਦੇ ਨਾਲ ਹੀ ਮੇਰੀ ਜੇਬ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਜ਼ਖਮੀ ਹਾਲਾਤ ਵਿੱਚ ਮੈਨੂੰ ਸੁੱਟ ਕੇ ਫਰਾਰ ਹੋ ਗਏ ।

ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਮਨ ਬਹਾਦਰ ਉਪਰ ਤਿੰਨ ਨਕਾਬਪੋਸ਼ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸੀ ,ਜਿਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਸ ਉਪਰ ਹਮਲਾ ਕੀਤਾ ਅਤੇ ਇਸਦੀ ਪਤਨੀ ਰੋਂਦੀ ਹੋਈ ਸਾਡੇ ਕੋਲ ਆਈ ਅਤੇ ਇਸਨੂੰ ਜ਼ਖਮੀ ਹਾਲਾਤ ਵਿੱਚ ਸਿਵਿਲ ਹਸਪਤਾਲ ਲਿਆਂਦਾ। ਸਾਡੀ ਪੁਲਿਸ ਤੋਂ ਮੰਗ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ।












