ਸਿਹਤ ਵਿਭਾਗ ਤੇ ਨਗਰ ਨਿਗਮ ਦੀਆਂ 19 ਟੀਮਾਂ ਨੇ ਘਰ-ਘਰ ਓ.ਆਰ.ਐਸ. ਅਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ),ਰਿਪੋਰਟ- ਗੁਰਜੀਤ ਸੋਨੂੰ।  ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ ‘ਤੇ ਹੈਜ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਵਿਭਾਗ ਅਤੇ ਨਗਰ ਨਿਗਮ ਵਲੋਂ 19 ਟੀਮਾਂ ਦਾ ਗਠਨ ਕਰ ਲਿਆ ਗਿਆ ਹੈ ਅਤੇ ਇਹਨਾਂ ਟੀਮਾਂ ਨੇ ਅੱਜ ਘਰ-ਘਰ ਜਾ ਕੇ ਪ੍ਰਭਾਵਿਤ ਲੋਕਾਂ ਨੂੰ 1300 ਪੈਕਟ ਓ.ਆਰ.ਐਸ. ਅਤੇ 22 ਹਜ਼ਾਰ ਕਲੋਰੀਨ ਦੀਆਂ ਗੋਲੀਆਂ ਵੰਡੀਆਂ। ਇਸ ਤੋਂ ਇਲਾਵਾ ਟੀਮਾਂ ਵਲੋਂ ਓ.ਆਰ.ਐਸ. ਬਣਾਉਣ ਦਾ ਤਰੀਕਾ ਅਤੇ ਸਾਫ਼-ਸਫ਼ਾਈ ਬਾਰੇ ਵੀ ਜਾਗਰੂਕ ਕੀਤਾ ਗਿਆ। ਨਗਰ ਨਿਗਮ ਵਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਟਰੀਟ ਕੀਤਾ ਪਾਣੀ ਵਾਟਰ ਟੈਂਕਰਾਂ ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਵਲੋਂ ਮਰੀਜ਼ਾਂ ਦੇ ਇਲਾਜ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਹਨਾਂ ਦੱੱਸਿਆ ਕਿ ਅੱਜ ਸਿਹਤ ਵਿਭਾਗ ਵਲੋਂ 48 ਮਰੀਜ਼ ਡਿਸਚਾਰਜ ਕੀਤੇ ਜਾ ਚੁੱਕੇ ਹਨ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਉਹਨਾਂ ਕਿਹਾ ਕਿ ਪਾਣੀ ਉਬਾਲ ਕੇ ਅਤੇ ਠੰਡਾ ਕਰਕੇ ਹੀ ਪੀਤਾ ਜਾਵੇ, ਜਦਕਿ ਪੀਣ ਦਾ ਪਾਣੀ ਸਾਫ਼ ਬਰਤਨ ਵਿੱਚ ਢੱਕ ਕੇ ਰੱਖੋ ਅਤੇ ਪਾਣੀ ਦੇ ਬਰਤਨ ਵਿੱਚ ਹੱਥ ਨਾ ਪਾਵੋ। ਉਹਨਾਂ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਕੇਵਲ ਪਖਾਨਿਆਂ ਦੀ ਹੀ ਵਰਤੋਂ ਕਰਨ ਅਤੇ ਖੁੱਲੇ ਵਿੱਚ ਪਖਾਨਾ ਜਾਣ ਤੋਂ ਪ੍ਰਹੇਜ਼ ਕਰਨ। ਇਸ ਤੋਂ ਇਲਾਵਾ ਪ੍ਰਤੀ ਦਿਨ ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਹੱਥ ਚੰਗੀ ਤਰਾਂ ਧੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਗਲੇ-ਸੜੇ, ਜ਼ਿਆਦਾ ਪੱਕੇ ਹੋਏ ਅਤੇ ਕੱਟੇ ਹੋਏ ਫਲ ਨਾ ਖਾਧੇ ਜਾਣ।

ਇਸ ਤੋਂ ਇਲਾਵਾ ਕੀਟਨਾਸ਼ਕਾਂ ਦੇ ਡਰੱਮਾਂ ਅਤੇ ਡੱਬਿਆਂ ਨੂੰ ਨਹਿਰਾਂ ਜਾਂ ਟੋਭਿਆਂ ਵਿੱਚ ਨਾ ਧੋਵੋ, ਕਿਉਂਕਿ ਇਸ ਤਰ•ਾਂ ਕਰਨ ਨਾਲ ਕੀਟਨਾਸ਼ਕਾਂ ਦੇ ਜ਼ਹਿਰੀਲੇ ਤੱਤ ਪਾਣੀ ਵਿੱਚ ਰਲ ਕੇ ਪਾਣੀ ਨੂੰ ਮਨੁੱਖ ਲਈ ਨੁਕਸਾਨਦੇਹ ਬਣਾ ਦਿੰਦੇ ਹਨ। ਉਹਨਾਂ ਕਿਹਾ ਕਿ ਸਬਜ਼ੀਆਂ ਨੂੰ ਵੀ ਟੋਭਿਆਂ, ਛੱਪੜਾਂ ਅਤੇ ਨਾਲਿਆਂ ਵਿੱਚ ਨਹੀਂ ਧੋਣਾ ਚਾਹੀਦਾ। ਉਹਨਾਂ ਦੱਸਿਆ ਕਿ ਜੇਕਰ ਤੁਹਾਡੇ ਪਰਿਵਾਰ, ਆਂਡ-ਗੁਆਂਢ ਜਾਂ ਇਲਾਕੇ ਦੇ ਕਿਸੇ ਵਿਅਕਤੀਆਂ ਨੂੰ ਟੱਟੀਆਂ-ਉਲਟੀਆਂ ਜਾਂ ਪੇਚਸ਼ ਦੀ ਸ਼ਿਕਾਇਤ ਹੋਵੇ, ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਪਾਣੀ ਨੂੰ ਪੀਣ ਯੋਗ ਬਣਾਉਣ ਲਈ ਨੇੜੇ ਦੀ ਸਿਹਤ ਸੰਸਥਾ ਜਾਂ ਮਿਉਂਸਪਲ ਕਮੇਟੀ, ਕਾਰਪੋਰੇਸ਼ਨ ਦੇ ਦਫ਼ਤਰ ਤੋਂ ਕਲੋਰੀਨ ਦੀਆਂ ਮੁਫ਼ਤ ਗੋਲੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

LEAVE A REPLY

Please enter your comment!
Please enter your name here