ਚੈਕਿੰਗ ਦੋਰਾਨ ਖਾਣ-ਪੀਣ ਦੀਆਂ ਵਸਤਾਂ ਦੇ 12 ਸੈਂਪਲ ਭੇਜੇ ਚੰਡੀਗੜ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਨੇ ਟੀਮ ਸਮੇਤ  ਹੁਸ਼ਿਆਰਪੁਰ ਅਤੇ ਚੱਬੇਵਾਲ ਖੇਤਰ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ‘ਤੇ ਚੈਕਿੰਗ ਕਰਕੇ 12 ਫੂਡ ਸੈਂਪਲ ਲਏ, ਜਿਹਨਾਂ ਨੂੰ ਨਿਰੀਖਣ ਲਈ ਫੂਡ ਲੈਬ ਚੰਡੀਗੜ ਭੇਜ ਦਿੱਤਾ ਗਿਆ। ਇਹਨਾਂ ਸੈਂਪਲਾਂ ਵਿੱਚ ਦੁੱਧ ਦੇ 3, ਮਿਠਾਈਆਂ ਦੇ 4, ਬਿਸਕੁਟ ਦੇ 2, ਤੰਬਾਕੂ ਦਾ 1, ਸਰਸੋਂ ਦੇ ਤੇਲ ਦਾ 1 ਅਤੇ ਬੇਸਣ ਦਾ 1 ਸੈਂਪਲ ਲਿਆ ਗਿਆ। ਇਹਨਾਂ ਸੈਂਪਲਾਂ ਨੂੰ ਨਿਰੀਖਣ ਲਈ ਫੂਡ ਲੈਬ ਚੰਡੀਗੜ ਭੇਜਿਆ ਗਿਆ ਹੈ।

Advertisements

ਸਿਹਤ ਵਿਭਾਗ ਦੀ ਟੀਮ ਵਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਕਿ ਖਾਦ ਪਦਾਰਥਾਂ ਨੂੰ ਤਿਆਰ ਕਰਨ, ਪਰੋਸਣ ਅਤੇ ਵਰਤਾਉਣ ਸਬੰਧੀ ਸਮੂਹ ਗਤੀਵਿਧੀਆਂ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਠੀਕ ਕੀਤੀਆਂ ਜਾਣ। ਜ਼ਿਲਾ ਸਿਹਤ ਅਫ਼ਸਰ ਨੇ ਕਿਹਾ ਕਿ ਹਰ ਖਾਣ-ਪੀਣ ਦੀਆਂ ਦੁਕਾਨਾਂ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਪੰਜੀਕਰਣ ਦਾ ਸਰਟੀਫਿਕੇਟ ਲਾਜ਼ਮੀ ਲਗਾਉਣ। ਉਹਨਾਂ ਕਿਹਾ ਕਿ ਰੇਹੜੀ ‘ਤੇ ਕੰਮ ਕਰਨ ਵਾਲੇ ਸਮੂਹ ਕਾਰੀਗਰਾਂ ਲਈ ਸਫਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਂਦੇ ਹੋਏ ਟੋਪੀ ਅਤੇ ਦਸਤਾਨੇ ਪਹਿਨਣੇ ਚਾਹੀਦੇ ਹਨ। ਜ਼ਿਲਾ ਸਿਹਤ ਅਫ਼ਸਰ ਨੇ ਕਿਹਾ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਰਜਿਸਟਰੇਸ਼ਨ ਨਾ ਹੋਣ ‘ਤੇ 6 ਮਹੀਨੇ ਤੋਂ 1 ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।

ਫੂਡ ਸੇਫਟੀ ਐਕਟ ਸਬੰਧੀ ਕਿਸੇ ਤਰਾਂ ਦੀ ਵੀ ਜਾਣਕਾਰੀ ਲਈ ਸਿਵਲ ਸਰਜਨ ਦਫ਼ਤਰ ਵਿਖੇ ਫੂਡ ਬਰਾਂਚ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਕੜੀ ਵਿੱਚ ਡਰੱਗ ਕੰਟਰੋਲਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਹੁਸ਼ਿਆਰਪੁਰ ਦੇ 3 ਮੈਡੀਕਲ ਸਟੋਰ, ਨਸ਼ਾ ਛੁਡਾਊ ਕੇਂਦਰ ਦੀ ਚੈਕਿੰਗ ਕੀਤੀ। ਇਸ ਦੌਰਾਨ ਦਵਾਈਆਂ ਦੇ 6 ਸੈਂਪਲ ਲੈ ਕੇ ਨਿਰੀਖਣ ਲਈ ਲੈਬ ਵਿੱਚ ਭੇਜੇ ਗਏ। ਉਹਨਾਂ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਹ ਚੈਕਿੰਗ ਇਸੇ ਤਰਾਂ ਜਾਰੀ ਰਹੇਗੀ।

LEAVE A REPLY

Please enter your comment!
Please enter your name here