ਮਾਤਾ ਚਿੰਤਪੁਰਨੀ ਰੋਡ ਤੇ ਸ਼ਰਧਾਲੂਆਂ ਦੀ ਸੁਵਿਧਾ ਲਈ ਕਰਵਾਈ ਜਾ ਰਹੀ ਫੌਗਿੰਗ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ:ਮੁਕਤਾ ਵਾਲਿਆ। ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਬਲਬੀਰ ਰਾਜ ਸਿੰਘ ਦੇ ਹੁਕਮਾਂ ਅਤੇ ਮੇਅਰ ਸ਼ਿਵ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਤਾ ਚਿੰਤਪੁਰਨੀ ਮੇਲੇ ਦੌਰਾਨ ਹੁਸ਼ਿਆਰਪੁਰ ਤੋਂ ਚਿੰਤਪੁਰਨੀ ਰੋਡ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਨਗਰ ਨਿਗਮ ਵਲੋਂ ਚਿੰਤਪੁਰਨੀ ਰੋਡ ਤੇ ਵਿਸ਼ੇਸ਼ ਤੌਰ ਤੇ ਫੌਗਿਂਗ ਕਰਵਾਈ ਜਾ ਰਹੀ ਹੈ ਅਤੇ ਸਾਫ ਸਫਾਈ ਦਾ ਵੀ ਵਿਸ਼ੇਸ਼ ਪ੍ਰਬਧ ਕੀਤਾ ਜਾ ਰਿਹਾ ਹੈ।

Advertisements

ਮੇਅਰ ਸ਼ਿਵ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਚੀਫ਼ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾ ਦੀ ਅਗਵਾਈ ਹੇਠ ਸਫਾਈ ਸੇਵਕਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ, ਜ਼ੋ ਇਸ ਸੜਕ ਤੇ ਸਫਾਈ ਸਬੰਧ ਜਿੰਮੇਵਾਰ ਹੋਣਗੀਆਂ। ਇਸ ਤੋਂ ਇਲਾਵਾ ਇਸ ਸੜਕ ਤੇ ਸਟਰੀਟ ਲਾਈਟ ਨੂੰ ਚਾਲੂ ਹਾਲਤ ਵਿਚ ਰੱਖਣਾ ਯਕੀਨੀ ਬਣਾਉਣ ਲਈ ਇਲੈਕਟ੍ਰਿਕਲ ਸਟਾਫ ਦੀ ਡਿਊਟੀ ਲਗਾਈ ਗਈ ਹੈ ਅਤੇ ਫੌਗਿਂਗ ਦਾ ਕੰਮ ਵੀ ਲਗਾਤਾਰ ਕਰਵਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here