ਢੋਲਬਾਹਾ ਵਿਖੇ ਈ-ਮੇਲ ਅਤੇ ਬਾਇਓਡਾਟਾ ਬਨਾਉਣ ਸਬੰਧੀ ਲਗਾਈ ਗਈ ਵਰਕਸ਼ਾਪ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਡਾਇਰੈਕਟਰ ਰਾਜ ਸਿੱਖਿਆ ਪੰਜਾਬ ਜੀ ਦੇ ਨਿਰਦੇਸ਼ਨ ਵਿੱਚ ਜ਼ਿਲਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਸ. ਮੋਹਣ ਸਿੰਘ ਲੇਹਲ ਅਤੇ ਜ਼ਿਲਾ ਗਾਈਡੈਂਸ ਕੌਂਸਲਰ ਸ. ਬੇਅੰਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ ਢੋਲਬਾਹਾ ਵਿਖੇ ਪ੍ਰਿੰ. ਓੁਂਕਾਰ ਸਿੰਘ ਦੀ ਦੇਖਰੇਖ ‘ਚ ਵਿਦਿਆਰਥੀਆਂ ਦੀ ਈ-ਮੇਲ ਅਤੇ ਬਾਇਓਡਾਟਾ ਬਨਾਉਣ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਲੱਗੀ। 

Advertisements

ਕਰੀਅਰ ਅਧਿਆਪਕ ਨੀਰਜ ਧੀਮਾਨ ਨੇ ਦੱਸਿਆ ਕਿ ਅਗਸਤ ਮਹੀਨੇ ਦੌਰਾਣ ਕਰਵਾਈ ਜਾਣ ਵਾਲੀ ਗਤੀਵਿਧੀਆਂ ਦੇ ਅਧੀਨ ਇਹ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਦਸਵੀਂ ਤੋਂ ਲੈ ਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਕੰਪਿਉਟਰ ਅਧਿਆਪਕ ਵਿਪਿਨ ਕੌਸ਼ਲ ਨੇ ਈ-ਮੇਲ ਅਤੇ ਬਾਇਓਡਾਟਾ ਬਨਾਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਬੱਚਿਆਂ ਨੂੰ ਢੂੰਗਾਈ ਨਾਲ ਜਾਣਕਾਰੀ ਦਿੰਦੀਆਂ ਦੱਸਿਆ ਕਿ ਕਿਵੇਂ ਉਹ ਅਲੱਗ ਅਲੱਗ ਬ੍ਰਾਉਜ਼ਰਾਂ ਉਪਰ ਖਾਸਕਰ ਗੁਗਲ ਦੇ ਬ੍ਰਾਉਜ਼ਰ ਤੇ ਕਿਵੇਂ ਈ-ਮੇਲ ਅਕਾਉਂਟ ਬਣਾ ਸਕਦੇ ਹਨ।

ਉਨਾਂ ਵਿਦਿਆਰਥੀਆਂ ਨੂੰ ਅਕਾਉਂਟ ਦੇ ਪਾਸਵਰਡ ਦੀ ਵੀ ਮਹੱਤਾ ਦੱਸੀ ਕਿ ਕਿਵੇਂ ਮਜਬੂਤ ਪਾਸਵਰਡ ਉਨਾਂ ਦੇ ਅਕਾਉਂਟ ਨੂੰ ਹੈਕਰਾਂ ਤੋਂ ਬਚਾ ਸਕਦਾ ਹੈ। ਉਨਾਂ ਕਿਹਾ ਕਿ ਸਮੇਂ ਤੇ ਵਿਦਿਆਰਥੀਆਂ ਦੀ ਕੀਤੀ ਸਹੀ ਕੌਂਸਲਿੰਗ ਅਤੇ ਸਹੀ ਜਾਣਕਾਰੀ  ਵਿਦਿਆਰਥੀਆਂ ਦੀ ਜਿੰਦਗੀ ਵਿੱਚ ਅਹਿਮ ਕਿਰਦਾਰ ਨਿਭਾਂਉਂਦੀ ਹੈ। 

ਇਸ ਮੌਕੇ ਪ੍ਰਿੰ. ਓੁਂਕਾਰ ਸਿੰਘ ਨੇ ਆਪਣੇ ਵਿਚਾਰ ਰੱਖਦੇ ਕਿਹਾ ਕਿਹਾ ਅੱਜ ਦਾ ਯੁੱਗ ਕੰਪਿਉਟਰ ਦਾ ਯੁੱਗ ਹੈ, ਇਸ ਦੀ ਜਾਣਕਾਰੀ ਨਾ ਹੋਣ ਦੀ ਸੂਰਤ ਵਿੱਚ ਅਸੀਂ ਇੱਕ ਕਦਮ ਵੀ ਨਹੀਂ ਪੁੱਟ ਸਕਦੇ। ਕਿਤੇ ਵੀ ਨੌਕਰੀ ਲਈ ਪੱਤਰ ਵਿਹਾਰ ਕਰਨਾ ਹੋਵੇ ਤਾਂ ਈ-ਮੇਲ ਕਰਨਾ ਆਉਣਾ ਬਹੁਤ ਜਰੂਰੀ ਹੈ,ਅਤੇ ਨਾਲ ਦੇ ਨਾਲ ਹੀ ਇੱਕ ਵੱਧੀਆ ਬਾਇਓਡਾਟਾ ਬਨਾਉਣਾ ਵੀ ਇੱਕ ਕਲਾ ਹੈ,ਜੋ ਕਿ ਕਿਸੀ ਵੀ ਕੰਪਨੀ ਦੇ ਮਾਲਕਾਂ ਤੇ ਇੱਕ ਚੰਗਾ ਪ੍ਰਭਾਵ ਪਾਉਂਦੀ ਹੈ

LEAVE A REPLY

Please enter your comment!
Please enter your name here