ਸਹਾਇਕ ਕਮਿਸ਼ਨਰ ਤਿਵਾੜੀ ਨੇ ਸਵੱਛਤਾ ਹੀ ਸੇਵਾ ਤਹਿਤ ਪ੍ਰਦੂਸ਼ਨ ਰਹਿਤ ਥੈਲੇ ਵਰਤਣ ਲਈ ਕੀਤਾ ਪ੍ਰੇਰਿਤ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਸਵੱਛਤਾ ਹੀ ਸੇਵਾ ਅਭਿਆਨ ਦੇ ਤਹਿਤ 15 ਸਤੰਬਰ ਤੋਂ 2 ਅਕਤੂਬਰ ਤਕ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸ਼ਹਿਰ ਦੇ ਵਾਤਾਵਰਣ ਨੂੰ ਸਾਫ਼-ਸੁੱਥਰਾ ਬਣਾਉਣ ਲਈ ਚਲਾਏ ਜਾ ਰਹੇ ਸਫ਼ਾਈ ਅਭਿਆਨ ਤਹਿਤ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਸ਼ਹਿਰ ਦੀਆਂ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾਂ ਕਰਨ ਸਬੰਧੀ ਪ੍ਰੇਰਿਤ ਕਰਨ ਤਾਂ ਜੋ ਸ਼ਹਿਰ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ।

Advertisements

ਉਹਨਾਂ ਕਿਹਾ ਕਿ ਸਵੈ-ਸੇਵੀ ਸੰਸਥਾਂਵਾਂ ਦੇ ਸਹਿਯੋਗ ਨਾਲ ਹੀ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨੂੰ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸ਼ਹਿਰ ਵਾਸੀ ਘਰੇਲੂ ਸਮਾਨ ਦੀ ਖਰੀਦ ਕਰਨ ਸਮੇਂ ਆਪਣੇ ਘਰ ਤੋਂ ਹੀ ਥੈਲੇ ਲੈ ਕੇ ਜਾਣ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਸਮਾਨ ਨਾ ਲੈਣ ਅਤੇ ਸ਼ਹਿਰ ਦਾ ਵਾਤਾਵਰਣ ਸਾਫ਼-ਸੁੱਥਰਾ ਬਣਾਉਣ ਵਿੱਚ ਸਹਿਯੋਗ ਦੇਣ।

ਇਸ ਮੋਕੇ ਉਹਨਾਂ ਨੇ ਸਮੂਹ ਸਵੈ-ਸੇਵੀ ਸੰਸਥਾਂਵਾਂ ਨੂੰ ਨਗਰ ਨਿਗਮ ਵੱਲੋਂ ਪ੍ਰਦੂਸ਼ਨ ਰਹਿਤ ਥੈਲੇ ਵੀ ਵੰਡੇ। ਨਗਰ ਨਿਗਮ ਦੇ ਇੰਸਪੈਕਟਰ ਸੰਜੀਵ ਅਰੋੜਾ, ਸਵੈ-ਸੇਵੀ ਸੰਸਥਾਂਵਾਂ, ਰੋਟਰੀ ਕਲੱਬ ਆੱਫ਼ ਹੁਸ਼ਿਆਰਪੁਰ, ਭਾਰਤੀਆ ਮਹਾਵੀਰ ਦੱਲ, ਧਰਮ ਜਾਗਰਣ, ਪੰਜਾਬ ਪ੍ਰਦੇਸ਼ ਵਪਾਰ ਮੰਡਲ, ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ, ਭਾਰਤ ਵਿਕਾਸ ਪਰਿਸ਼ਦ, ਅੱਗਰਵਾਲ ਸਭਾ, ਸ਼ਿਵ- ਸੇਨਾ ਹੁਸ਼ਿਆਰਪੁਰ, ”ਕਰਵਟ- ਏਕ ਬਦਲਾਵ” ਵੈਲਫ਼ੇਅਰ ਸੁਸਾਇਟੀ,  ਹੁਸ਼ਿਆਰਪੁਰ ਵੈਲਫ਼ੇਅਰ ਸੁਸਾਇਟੀ,  ਦਿੱਵਿਆ ਜਯੋਤੀ ਜਾਗ੍ਰਤੀ ਸੰਸਥਾਨ,  ਸੰਤ ਨਿਰੰਕਾਰੀ ਮੰਡਲ (ਹੁਸ਼ਿਆਰਪੁਰ ਬ੍ਰਾਂਚ), ਪਰਫ਼ੈਕਟ ਵੈਲਫ਼ੇਅਰ ਸੁਸਾਇਟੀ, ਸੈਣੀ ਜਾਗ੍ਰਤੀ ਮੰਚ ਦੇ ਅਹੁਦੇਦਾਰ ਵੀ ਇਸ ਮੋਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here