ਅੰਤਰਾਸ਼ਟਰੀ ਮਹਾਨ ਕੀਰਤਨ ਦਰਬਾਰ ਸਬੰਧੀ ਨਿਗਮ ਨੇ ਕੀਤੇ ਵਿਸ਼ੇਸ਼ ਸਫਾਈ ਪ੍ਰਬੰਧ  

ਹੁਸ਼ਿਆਰਪੁਰ(Îਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਰੌਸ਼ਨ ਗਰਾਉਡਂ ਵਿੱਖੇ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ 6 ਅਕਤੁਬਰ ਨੂੰ ਹੋਣ ਜਾ ਰਹੇ 28ਵੇਂ ਅੰਤਰਾਸ਼ਟਰੀ ਮਹਾਨ ਕੀਰਤਨ ਦਰਬਾਰ ਦੇ ਸਬੰਧੀ ਸਫਾਈ, ਪੈਚਵਰਕ, ਫੌਗਿੰਗ ਆਦਿ ਦੇ ਕੰਮਾਂ ਦਾ ਮੌਕੇ ਤੇ ਜਾ ਕੇ ਮੇਅਰ ਸ਼ਿਵ ਸੂਦ ਨੇ ਮੁਆਇਨਾ ਕੀਤਾ।

Advertisements

ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਂਵਾਲਾ, ਕੌਂਸਲਰ ਅਵਤਾਰ ਸਿੰਘ ਜ਼ੋਹਲ, ਜ਼ਸਵਿੰਦਰ ਸਿੰਘ ਪਰਮਾਰ, ਜ਼ਸਵੀਰ ਸਿੰਘ, ਅਮਰੀਕ ਸਿੰਘ, ਕਮਲਜੀਤ ਸਿੰਘ ਭੂਪਾ, ਸਵਰਨ ਸਿੰਘ ਵੇਰਕਾ, ਵਰਿੰਦਰ ਸਿੰਘ ਪਰਮਾਰ, ਸ਼ਾਮ ਸਿੰਘ ਅਤੇ ਲਖਵੀਰ ਸਿੰਘ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ। ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਅੰਤਰਾਸ਼ਟਰੀ ਮਹਾਨ ਕੀਰਤਨ ਦਰਬਾਰ ਤੇ ਆਉਣ ਵਾਲੀਆਂ ਸਂਗਤਾ ਦੀ ਸਹੂਲਤ ਲਈ ਰੌਸ਼ਨ ਗਰਾਉਡ ਦੇ ਆਸ-ਪਾਸ ਸਫਾਈ, ਪੈਚ ਵਰਕ, ਫੌਗਿੰਗ ਆਦਿ ਕਰਵਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਟਾਂਡਾ ਬਾਈਪਾਸ ਰੋਡ ਤੋਂ ਰੌਸ਼ਨ ਗਰਾਂਉਡ ਅਤੇ ਰੌਸ਼ਨ ਰੋਡ ਤੋਂ ਪੁਲਿਸ ਥਾਨੇ ਵੱਲ ਆਉਣ ਵਾਲੀ ਸੜਕ ਦੀ ਹਾਲਤ ਬਹੁਤ ਹੀ ਖਰਾਬ ਹੋਣ ਕਾਰਨ ਉਸ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਗਿਆ ਹੈ। 

LEAVE A REPLY

Please enter your comment!
Please enter your name here