ਸਾਂਝ ਕੇਂਦਰ ਨੇ ਨਿਪਟਾਈਆਂ 2 ਲੱਖ 6 ਹਜ਼ਾਰ 505 ਅਰਜ਼ੀਆਂ: ਨਰੇਸ਼ ਡੋਗਰਾ

dogra ji
ਹੁਸ਼ਿਆਰਪੁਰ, 26 ਅਗਸਤ: ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਇੱਕ ਛੱਤ ਥੱਲੇ ਸਹੂਲਤਾਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਜ਼ਿਲ੍ਹੇ ਭਰ ਵਿੱਚ ਖੋਲ੍ਹੇ ਗਏ ਕਮਿਊਨਿਟੀ ਪੁਲੀਸਿੰਗ ਸੁਵਿਧਾ ਸੈਂਟਰ-ਕਮ-ਸਾਂਝ ਕੇਂਦਰਾਂ ਵਿੱਚ ਕਰੀਬ 41 ਸਰਵਿਸਜ਼ ਮੁਹੱਈਆ ਕਰਵਾਈਆਂ ਗਈਆਂ ਹਨ। ਲੋਕਾਂ ਨੂੰ ਖੱਜਲ-ਖੁਆਰੀ ਅਤੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਰਵਿਸਜ਼ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਸਰਵਿਸਜ਼ ਤਹਿਤ ਆਮ ਪੂਛਗਿੱਛ, ਪਾਸਪੋਰਟ ਵੈਰੀਫਿਕੇਸ਼ਨ, ਪੀ ਸੀ ਸੀ, ਸਰਵਿਸ ਵੈਰੀਫਿਕੇਸ਼ਨ, ਆਰਮਜ਼ ਲਾਇਸੰਸ ਲਈ ਨੋ-ਅਬਜੈਕਸ਼ਨ, ਸਰਟੀਫਿਕੇਟ ਸਹਿਤ ਕਈ ਸੁਵਿਧਾਵਾਂ ਸ਼ਾਮਲ ਕੀਤੀਆਂ ਗਈਆਂ ਹਨ।  ਕਮਿਊਨਿਟੀ ਪੁਲੀਸਿੰਗ ਸੁਵਿਧਾ ਸੈਂਟਰ-ਕਮ-ਸਾਂਝ ਕੇਂਦਰਾਂ ਦੇ ਇੰਚਾਰਜ ਨਰੇਸ਼ ਡੋਗਰਾ ਨੇ ਦੱਸਿਆ ਕਿ ਡੀ ਜੀ ਪੀ ਸ੍ਰੀ ਐਸ ਕੇ ਸ਼ਰਮਾ ਅਤੇ ਆਈ ਜੀ ਪੀ ਅਨਿੰਤਾ ਪੁੰਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਮਿਊਨਿਟੀ ਪੁਲੀਸਿੰਗ ਸੁਵਿਧਾ ਸੈਂਟਰ-ਕਮ-ਸਾਂਝ ਕੇਂਦਰਾਂ ਵਿੱਚ 41 ਸਰਵਿਸਜ਼ ਮੁਹੱਈਆ ਕਰਵਾਈਆਂ ਗਈਆਂ ਹਨ। ਸ੍ਰੀ ਡੋਗਰਾ ਨੇ ਦੱਸਿਆ ਕਿ ਲੋਕਾਂ ਨੂੰ ਸਮੇਂ ਸਿਰ ਸਹੂਲਤਾਂ ਮੁਹੱਈਆ ਕਰਾਉਣ ਲਈ ਜਿਲ੍ਹੇ ਭਰ ਵਿੱਚ 29 ਵੈਰੀਫਿਕੇਸ਼ਨ ਟੀਮਾਂ ਬਣਾਈਆਂ ਗਈਆਂ ਹਨ। ਇਸ ਦੇ ਲਈ ਮੁਲਾਜ਼ਮਾਂ ਨੂੰ ਲੋੜੀਂਦਾ ਸਮਾਨ ਜਿਵੇਂ ਮੋਟਰ ਸਾਈਕਲ, ਕੈਮਰੇ ਅਤੇ ਕਿੱਟ ਬੈਗ ਮੁਹੱਈਆ ਕਰਵਾਏ ਗਏ ਹਨ। ਆਮ ਪਬਲਿਕ ਨੂੰ ਵੈਰੀਫਿਕੇਸ਼ਨ ਕਰਨ ਤੋਂ ਪਹਿਲਾਂ ਇਨ੍ਹਾਂ ਸੁਵਿਧਾਵਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ ਸਮਾਜਿਕ ਕੁਰੀਤੀਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਗਾਏ ਜਾਂਦੇ ਹਨ ਤਾਂ ਜੋ ਲੋਕਾਂ ਦਾ ਪੁਲਿਸ ਨਾਲ ਵਧੀਆ ਤਾਲਮੇਲ ਹੋ ਸਕੇ। ਉਨ੍ਹਾਂ ਦੱਸਿਆ ਕਿ ਸੀ.ਪੀ.ਸੀ. ਦੇ ਤਹਿਤ ਹੁਸ਼ਿਆਰਪੁਰ, ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ ਵਿੱਚ ਸਾਂਝ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸਾਂਝ ਕੇਂਦਰਾਂ ਵਿੱਚ ਹਰ ਵੇਲੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਕੋਈ ਵੀ ਵਿਅਕਤੀ ਆਪਣੇ ਕੰਮ ਸਬੰਧੀ ਸੂਚਨਾ ਲੈਣ ਜਾਂ ਦੇਣ ਲਈ ਸੀ.ਪੀ.ਸੀ. ਦੇ ਕੋਲ ਪਹੁੰਚ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਹੁਸ਼ਿਆਰਪੁਰ ਵਿੱਚ ਥਾਣਾ ਸਿਟੀ, ਸਦਰ, ਬੁੱਲੋਵਾਲ, ਚੱਬੇਵਾਲ, ਮਾਡਲ ਟਾਊਨ, ਮੇਹਟਿਆਣਾ, ਹਰਿਆਣਾ, ਬਲਾਕ ਗੜ੍ਹਸ਼ੰਕਰ ਵਿੱਚ ਗੜ੍ਹਸ਼ੰਕਰ ਅਤੇ ਮਾਹਿਲਪੁਰ, ਬਲਾਕ ਮੁਕੇਰੀਆਂ ਵਿੱਚ ਮੁਕੇਰੀਆਂ ਤੇ ਹਾਜੀਪੁਰ, ਬਲਾਕ ਦਸੂਹਾ ਵਿੱਚ ਦਸੂਹਾ, ਗੜ੍ਹਦੀਵਾਲਾ, ਟਾਂਡਾ, ਤਲਵਾੜਾ ਸਹਿਤ 15 ਥਾਣਿਆਂ ਵਿੱਚ ਇਹ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਨ੍ਹਾਂ ਸਬੰਧਤ ਥਾਣਿਆਂ ਵਿੱਚ ਅੱਜ ਤੱਕ 2 ਲੱਖ 8 ਹਜ਼ਾਰ 765 ਅਰਜ਼ੀਆਂ ਵੱਖ-ਵੱਖ ਕੰਮਾਂ ਦੀ ਵੈਰੀਫਿਕੇਸ਼ਨ ਲਈ ਵਿਭਾਗ ਕੋਲ ਆਈਆਂ ਸਨ। ਇਨ੍ਹਾਂ ਵਿੱਚੋਂ 2 ਲੱਖ 6 ਹਜ਼ਾਰ 505 ਅਰਜ਼ੀਆਂ ਦਾ ਨਿਪਟਾਰਾ ਕਰਕੇ ਸਬੰਧਤ ਵਿਅਕਤੀਆਂ ਨੂੰ ਸੂਚਨਾ ਮੁਹੱਈਆ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੀ ਸੀ ਸੀ ਵੈਰੀਫਿਕੇਸ਼ਨ ਸਬੰਧੀ 26060, ਸਿਵਲ ਤੇ ਮਿਲਟਰੀ ਅਤੇ ਕਰੈਕਟਰ ਵੈਰੀਫਿਕੇਸ਼ਨ ਲਈ 14416, ਪਾਸਪੋਰਟ ਸਬੰਧੀ 156662, ਨਿਊ ਆਰਮਜ਼ ਲਾਇਸੰਸ ਸਬੰਧੀ 9367 ਅਰਜ਼ੀਆਂ ਦਾ ਨਿਪਟਾਰਾ ਕਰਕੇ ਸੂਚਨਾ ਮੁਹੱਈਆ ਕਰਵਾਈ ਗਈ। ਸ੍ਰੀ ਡੋਗਰਾ ਨੇ ਦੱਸਿਆ ਕਿ ਰਾਈਟ ਟੂ ਸਰਵਿਸ ਐਕਟ ਤਹਿਤ ਪੁਲਿਸ ਨਾਲ ਸਬੰਧਤ ਸੇਵਾਵਾਂ ਬਾਰੇ ਫਲੈਕਸ ਬੋਰਡ ਵੀ ਲਗਾਏ ਗਏ ਹਨ। ਇਸ ਵਿੱਚ ਦੇਣ ਵਾਲੀਆਂ ਸੁਵਿਧਾਵਾਂ ਦੇ ਨਾਂ, ਫੀਸ, ਸਮਾਂ ਸੀਮਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ ਕਮਿਉਨਿਟੀ ਪੁਲਿਸਿੰਗ ਰਿਸੋਰਸ ਸੈਂਟਰ ਦੇ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।

Advertisements

LEAVE A REPLY

Please enter your comment!
Please enter your name here