ਬਸਪਾ ਨੇ ਬਾਬਾ  ਸਾਹਿਬ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ

ਹੁਸਿਆਰਪੁਰ(ਦਾ ਸਟੈਲਰ ਨਿਊਜ)। ਬਹੁਜਨ ਸਮਾਜ ਪਾਰਟੀ ਹੁਸਿਆਰਪੁਰ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾੳ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਹੁਸਿਆਰਪੁਰ ਦੇ ਮਹੱਲਾ ਰਹੀਮਪੁਰ ਵਿਖੇ ਸੰਕਲਪ ਦਿਵਸ ਵਜੋਂ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਬਸਪਾ ਪੰਜਾਬ ਦੇ ਪ੍ਰਧਾਨ ਰਸ਼ਪਾਲ ਰਾਜੂ ਅਤੇ ਪ੍ਰਸ਼ੋਤਮ ਅਹੀਰ ਜਿਲਾ ਪ੍ਰਧਾਨ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਸ ਸਮੇਂ ਬਸਪਾ ਪੰਜਾਬ ਦੇ ਪ੍ਰਧਾਨ ਰਸ਼ਪਾਲ ਰਾਜੂ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾ ਸੁਮਨ ਭੇਂਟ ਕਰਦਿਆਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਪਾਰਟੀਆਂ ਦੇਸ਼ ਦੇ ਕਰੋੜਾਂ ਬਹੁਜਨਾਂ ਦਾ ਸਮਾਜਿਕ ਤੇ ਆਰਥਿਕ ਸ਼ੋਸ਼ਣ ਕਰ ਰਹੀਆਂ ਹਨ। ਬਾਬਾ ਸਾਹਿਬ ਨੂੰ ਸੱਚੀ ਸ਼ਰਧਾਜਲੀ ਇਹੀ ਹੋਵੇਗੀ ਕਿ ਬਸਪਾ ਦੇ ਨੀਲੇ ਝੰਡੇ ਥੱਲੇ ਇਕੱਠੇ ਹੋ ਕੇ ਕੇਂਦਰ ਵਿੱਚ ਬਸਪਾ ਦੀ ਸਰਕਾਰ ਬਣਾਈਏ ਅਤੇ ਭਾਜਪਾ ਤੇ ਕਾਂਗਰਸ ਵਰਗੀਆਂ ਜਾਤੀਵਾਦੀ, ਫ੍ਰਿਕਾਪ੍ਰਸਤ ਤੇ ਸਾਮੰਤਵਾਦੀ ਪਾਰਟੀਆਂ ਤੋਂ ਦੇਸ਼ ਅਤੇ ਬਹੁਜਨਾਂ ਨੂੰ ਛੁਟਕਾਰਾ ਦਵਾਈਏ।

Advertisements

ਉਹਨਾਂ ਕਿਹਾ ਕਿ  ਬਸਪਾ ਸੁਪਰੀਮੋ ਭੈਣਜੀ ਮਾਇਆਵਤੀ ਦੇ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਦੇ ਕਰੋੜਾਂ ਬਹੁਜਨਾਂ ਦਾ ਭਵਿੱਖ ਖੁਸ਼ਹਾਲ ਹੋਵੇਗਾ। Àਹੁਨਾਂ ਕਿਹਾ ਕਿ ਮੋਦੀ ਅਤੇ ਰਾਹੁਲ ਦੀ ਸ਼ਬਦੀ ਜੰਗ ਇੱਕ ਦੋਸਤਾਨਾ ਮੈਚ ਹੈ ਜਿਸਦਾ ਦੇਸ਼ ਦੀ ਜਨਤਾ ਨੂੰ ਕੋਈ ਲਾਭ ਹੋਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਮਹਿੰਗਾਈ, ਬੇਰੁਜਗਾਰੀ, ਤੇਲ ਡੀਜਲ ਦੀਆਂ ਬੇਲੁਗਾਮ ਵਧੀਆਂ ਕੀਮਤਾਂ, ਲੁੱਟਾਂ ਖੋਹਾਂ, ਬਲਾਤਕਾਰ, ਹੱਤਿਆਵਾਂ ਵਰਗੇ ਗੰਭੀਰ ਮਾਮਲਿਆਂ ਕਰਕੇ ਦੁੱਖੀ ਤੇ ਪ੍ਰੇਸ਼ਾਨ ਹੈ, ਪਰ ਮੋਦੀ ਤੇ ਰਾਹੁਲ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਣ ਲਈ ਚੋਰ ਸਿਪਾਈ ਵਾਲੀ ਖੇਡ ਖੇਡ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਹਰ ਮੋੜ ਤੇ ਝੂਠੀ ਸਾਬਿਤ ਹੋਈ ਹੈ। ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਅਧਿਆਪਕਾਂ ਦੀਆਂ ਤਨਖਾਹਾਂ ਕੱਟ ਕੇ,ਜਬਰੀ ਬਦਲੀਆਂ ਕਰਕੇ ਤੇ ਪ੍ਰੇਸ਼ਾਨ ਕਰਕੇ ਪੰਜਾਬ ਸਰਕਾਰ ਗਰੀਬ ਬੱਚਿਆਂ ਦਾ ਮਾਨਸਿਕ ਤੇ ਸਮਾਜਿਕ ਸ਼ੌਸ਼ਣ ਕਰ ਰਹੀ ਹੈ।

ਇਸ ਸਮੇਂ ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ, ਐਡਵੋਕੇਟ ਰਣਜੀਤ ਕੁਮਾਰ ਸਾਬਕਾ ਪ੍ਰਧਾਨ ਬਾਰ ਐਸ਼ੋਸ਼ੀਏਸ਼ਨ, ਐਡਵੋਕੇਟ ਲਾਡੀ ਮਾਨਾ,ਜੋਨ ਇੰਚਾਰਜ ਰਜਿੰਦਰ ਸਿੰਘ,ਜੋਨ ਇੰਚਾਰਜ ਇੰਜ.ਮਹਿੰਦਰ ਸਿੰਘ, ਲਾਰੈਂਸ ਚੌਧਰੀ ਪ੍ਰਧਾਨ ਕ੍ਰਿਸ਼ੀਅਨ ਫਰੰਟ ਪੰਜਾਬ, ਉਂਕਾਰ ਸਿੰਘ ਝੰਮਟ, ਮਦਨ ਸਿੰਘ ਬੈਂਸ, ਦਲਜੀਤ ਰਾਏ, ਸੁਖਦੇਵ ਸਿੰਘ ਬਿੱਟਾ, ਦਿਨੇਸ਼ ਪੱਪੂ, ਹਰਜੀਤ ਲਾਡੀ ਸ਼ਹਿਰੀ ਪ੍ਰਧਾਨ, ਸੂਬੇਦਾਰ ਜੋਗਿੰਦਰ ਸਿੰਘ ਮਾਨਾ, ਅਮਰਜੀਤ ਭੱਟੀ, ਡਾ.ਰਤਨ ਚੰਦ, ਬੀਬੀ ਮਹਿੰਦਰ ਕੌਰ, ਮਨਦੀਪ ਕਲਸੀ, ਚੌਧਰੀ ਬਲਬੀਰ ਚੰਦ, ਪਵਨ ਕੁਮਾਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

LEAVE A REPLY

Please enter your comment!
Please enter your name here