ਹਰ ਸਾਲ ਲਗਭੱਗ 8 ਲੱਖ ਭਾਰਤੀ ਤੰਬਾਕੂ ਖਾਣ ਨਾਲ ਮਰਦੇ ਹਨ – ਡਾ. ਗੁਰਮੀਤ ਸਿੰਘ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਦੁਨੀਆਂ ਭਰ ਵਿੱਚ ਹੋਣ ਵਾਲੀਆਂ ਰੋਕੀਆਂ ਜਾਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਦਾ ਇੱਕ ਵੱਡਾ ਕਾਰਣ ਤੰਬਾਕੂ ਦਾ ਸੇਵਨ ਹੈ ਜਿਹੜਾ ਕਿ ਗੈਰ ਸੰਚਾਰਿਤ ਰੋਗਾਂ ਦਾ ਇੱਕ ਮਹੱਤਵਪੂਰਨ ਖਤਰਨਾਕ ਕਾਰਣ ਹੈ। ਹਰ ਰੋਜ਼ 2200 ਤੋਂ ਵੱਧ ਅਤੇ ਹਰ ਸਾਲ ਲਗਭੱਗ 8 ਲੱਖ ਭਾਰਤੀ ਤੰਬਾਕੂ ਖਾਣ ਨਾਲ ਮਰਦੇ ਹਨ। ਤੰਬਾਕੂ ਖਾਣ ਵਾਲੇ ਵਿਅਕਤੀ ਤੰਬਾਕੂ ਨਾ ਖਾਣ ਵਾਲੇ ਵਿਅਕਤੀ ਤੋਂ 10 ਸਾਲ ਪਹਿਲਾਂ ਮਰ ਜਾਂਦੇ ਹਨ। ਇਹ ਵਿਚਾਰ ਡਾ. ਗੁਰਮੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਚੱਕੋਵਾਲ ਦੁਆਰਾ ੇ ਵਿਸ਼ਵ ਤੰਬਾਕੂ ਰਹਿਤ ਦਿਵਸ ਤਹਿਤ ਕਰਵਾਏ ਗਏ ਜਾਗਰੂਕਤਾ ਕੈਂਪ ਦੌਰਾਨ ਪੇਸ਼ ਕੀਤੇ ਗਏ। ਇਸ ਦੌਰਾਨ ਉਹਨਾਂ ਦੇ ਨਾਲ ਡਾ. ਸੁਰਿੰਦਰ ਕੁਮਾਰ, ਡਾ. ਮਾਨਵ ਸਿੰਘ, ਸ਼ਾਮ ਸੁੰਦਰ, ਬੀ.ਈ.ਈ. ਰਮਨਦੀਪ ਕੌਰ, ਇੰਦਰਜੀਤ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਸ਼ਾਮਿਲ ਹੋਏ।

Advertisements

ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਗੁਰਮੀਤ ਸਿੰਘ ਨੇ ਕਿਹਾ ਸਿਗਰਟਨੋਸ਼ੀ ਦਾ ਪ੍ਰਭਾਵ ਸਿਗਰੇਟਨੋਸ਼ੀ ਨਾ ਕਰਨ ਵਾਲਿਆ ਦੀ ਸਿਹਤ ਤੇ ਵੀ ਪੈਂਦਾ ਹੈ। ਸੈਕਿੰਡ ਹੈਂਡ ਸਮੋਕ ਕਾਰਨ ਸਿਗਰੇਟ ਨਾ ਪੀਣ ਵਾਲੇ ਬਾਲਿਗਾਂ ਨੂੰ ਅੰਗਹੀਣਤਾ ਅਤੇ ਮੌਤ ਦਾ ਖਤਰਾ ਬਣਿਆ ਰਹਿੰਦਾ ਹੈ। ਸਿਗਰੇਟ ਵਿੱਚ 4 ਹਜ਼ਾਰ ਰਸਾਇਣਿਕ ਤੱਤ, 200 ਜਹਿਰ ਵਾਲੇ ਤੱਤ ਅਤੇ 60 ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ। ਲਗਭੱਗ 95 ਫੀਸਦੀ ਮੂੰਹ ਦੇ ਕੈਂਸਰ ਤੰਬਾਕੂ ਖਾਣ ਵਾਲੇ ਵਿਅਕਤੀਆਂ ਵਿੱਚ ਹੁੰਦੇ ਹਨ। ਇਸ ਨਾਲ ਹੋਰ ਬਿਮਾਰੀਆਂ ਜਿਵੇਂ ਫੇਫੈ ਦਾ ਕੈਂਸਰ, ਸਮੋਕਰ ਗੈਗਰਿੰਨ, ਦਿਲ ਦੇ ਰੋਗ, ਦਮ•ਾ, ਵਾਰ ਵਾਰ ਛਾਤੀ ਵਿੱਚ ਇੰਨਫੈਕਸ਼ਨ ਅਤੇ ਨਿਪੁੰਨਸਕਤਾ ਆਦਿ ਹੋ ਸਕਦੀਆਂ ਹਨ। ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ ਦਾ ਇੱਕ ਵੱਡਾ ਕਾਰਣ ਤੰਬਾਕੂ ਦਾ ਇਸਤੇਮਾਲ ਵੀ ਹੈ। ਇਸ ਕਾਰਣ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਵਾਰ ਦਾ ਧੀਮ ‘ਤੰਬਾਕੂ ਅਤੇ ਦਿਲ ਦੇ ਰੋਗ’ ਰੱਖਿਆ ਗਿਆ ਹੈ ਤਾਕਿ ਤੰਬਾਕੂ ਕਾਰਣ ਹੋਣ ਵਾਲੀਆਂ ਦਿਲ ਦੀਆਂ ਬੀਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।
ਬਲਾਕ ਐਕਸਟੈਂਸ਼ਨ ਐਜੁਕੇਟਰ ਸ਼੍ਰੀਮਤੀ ਰਮਨਦੀਪ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਤੰਬਾਕੂ ਦੇ ਸੇਵਨ ਦੀ ਮਹਾਂਮਾਰੀ ਨੂੰ ਘੱਟ ਕਰਕੇ ਲੋਕਾਂ ਦੀ ਸਿਹਤ ਨੂੰ ਬਚਾਉਣ ਲਈ ਸਰਕਾਰ ਵੱਲੋਂ ਸਾਲ 2003 ਵਿੱਚ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਕੋਟਪਾ ਐਕਟ) ਪਾਸ ਕੀਤਾ ਗਿਆ। ਜਿਸ ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸਦੀ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾਂਦਾ ਹੈ। ਕਿਸੇ ਵੀ ਸਿੱਖਿਅਕ ਅਦਾਰੇ ਦੇ 100 ਗਜ ਦੇ ਘੇਰੇ ਅੰਦਰ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰੇਟ ਜਾਂ ਹੋਰ ਤੰਬਾਕੂ ਉਤਪਾਦ ਵੇਚਣਾ, ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਦੀ ਸਿੱਧੇ ਅਤੇ ਅਸਿੱਧੇ ਤੌਰ ਤੇ ਇਸ਼ਤਿਹਾਰਬਾਜੀ ਤੇ ਰੋਕ ਹੈ, ਇਸ ਦੀ ਉਲਘਣਾ ਕਰਨਾ ਕਾਨੂੰਨ ਜੁਰਮ ਹੈ, ਜਿਸਦੇ ਲਈ ਸਜ਼ਾ ਅਤੇ ਜੁਰਮਾਨੇ ਦਾ ਪ੍ਰਾਵਧਾਨ ਹੈ।

LEAVE A REPLY

Please enter your comment!
Please enter your name here