ਹਥਿਆਰਬੰਦ ਸੇਨਾ ਦਾ ਸਤਿਕਾਰ ਸਾਡਾ ਸਰਵੋਤਮ ਫਰਜ਼: ਕਲਸੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਹਥਿਆਰਬੰਦ ਸੇਨਾ, ਉਹਨਾਂ ਦੇ ਪਰਿਵਾਰਾਂ ਅਤੇ ਸ਼ਹੀਦ ਸੈਨਿਕਾਂ ਦੇ ਸਤਿਕਾਰ ਹਿੱਤ ਸਰਕਾਰੀ ਮਿਡਲ ਸਕੂਲ ਸ਼ੇਰਪੁਰ ਗੁਲਿੰਡ ਵਿਖੇ ਸਕੂਲ ਮੁੱਖੀ ਵਿਜੇ ਕਲਸੀ ਦੀ ਰਹਿਨੁਮਾਈ ਵਿੱਚ ਹਥਿਆਰਬੰਦ ਝੰਦਾ ਦਿਵਸ ਮਨਾਇਆ ਗਿਆ। ਇਸ ਮੌਤੇ ਵਿਜੇ ਕਲਸੀ ਨੇ ਕਿਹਾ ਕਿ ਹਥਿਆਰਬੰਦ ਸੇਨਾ ਅਤੇ ਉਹਨਾਂ ਦੇ ਪਰਿਵਾਰਾਂ ਅਤੇ ਸ਼ਹੀਦ ਸੈਨਿਕਾਂ ਦਾ ਸਤਿਕਾਰ ਸਾਡਾ ਸਰਵੋਤਮ ਫਰਜ਼ ਹੈ। ਸਰਬਜੀਤ ਕੌਰ ਇਸ ਦਿਹਾੜੇ ਦੀ ਮਹੱਤਾ ਅਤੇ ਸ਼ਹੀਦਾਂ ਦੀ ਦੀਆਂ ਕੁਰਬਾਨੀਆਂ ਨੂੰ ਸੰਕੇਤੀ ਝੰਡੇ ਨਾਲ ਸਤਿਕਾਰ ਪ੍ਰਗਟ ਬਾਰੇ ਦੱਸਿਆ। ਬੱਚਿਆਂ ਵਲੋਂ ਦੇਸ਼ ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਸੰਦੀਪ ਕੁਮਾਰ ਵਲੋਂ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਝੰਡੇ ਲਗਾਏ ਗਏ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਭਿਮਯੁ, ਸਰਬਜੀਤ ਕੌਰ, ਦਵਿੰਦਰ ਕੌਰ, ਜੋਗਿੰਦਰਪਾਲ, ਕਮਲਦੀਪ ਮਠਾਰੂ, ਇੰਦੂ ਬਾਲਾ ਪਰਾਸ਼ਰ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here