ਪ੍ਰਧਾਨ ਮੰਤਰੀ ਦੇ ਜਨਮ ਦਿਨ ‘ਤੇ ਖੂਨਦਾਨੀ ਨਵਾਂ ਰਿਕਾਰਡ ਬਣਾਉਣਗੇ: ਤਲਵਾੜ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਦੇਸ਼ ਦੇ ਪ੍ਰਧਾਨ ਸੇਵਕ ਸ਼੍ਰੀ ਨਰੇਂਦਰ ਮੋਦੀ ਜੀ ਨਾ ਸਿਰਫ ਇੱਕ ਹੁਨਰਮੰਦ ਸਿਆਸਤਦਾਨ ਹਨ, ਸਗੋਂ ਇੱਕ ਸਫਲ ਪ੍ਰਸ਼ਾਸਨਿਕ ਅਤੇ ਸਮਾਜ ਸੇਵਕ ਵੀ ਹਨ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸਮਝਾਇਆ ਹੈ ਕਿ ਜਦੋਂ ਤੱਕ ਅਸੀਂ ਸਮਾਜ ਦੀ ਉੱਨਤੀ ਵਿੱਚ ਆਪਣਾ ਯੋਗਦਾਨ ਨਹੀਂ ਦਿੰਦੇ, ਉਦੋਂ ਤੱਕ ਸਮਾਜ ਚੰਗਾ ਨਹੀਂ ਹੋ ਸਕਦਾ। ਉਪਰੋਕਤ ਸ਼ਬਦ ਯੁਵਕ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸੰਜੀਵ ਤਲਵੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ ਪਰਿਵਾਰ ਸਮੇਤ ਖੂਨਦਾਨ ਕਰਨ ਮੌਕੇ ਕਹੇ | ਤਲਵੜ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਰਕਾਰ ਦੇ ਫਰਜ਼ਾਂ ਦੀ ਪੂਰਤੀ ਲਈ ਕਈ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ, ਨਾਲ ਹੀ ਉਨ੍ਹਾਂ ਨੇ ਸੇਵਾ ਦੇ ਨਵੇਂ ਆਯਾਮ ਸਥਾਪਿਤ ਕਰਕੇ ਮਾਣਸ  ਦਾ ਭਲਾ ਕਰਨ ਦਾ ਉਪਦੇਸ਼ ਵੀ ਦਿੱਤਾ ਹੈ।

Advertisements


ਤਲਵਾੜ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਨਮ ਦਿਵਸ ਮੌਕੇ ਲੋਕਾਂ ਨੇ ਖੁਦ ਅੱਗੇ ਆ ਕੇ ਰਕਤਦਾਨ ਮੁਹਿਮ ਵਿੱਚ ਭਾਗ ਲਿਆ ਹੈ| ਉਨ੍ਹਾਂ ਕਿਹਾ ਅੱਜ ਖ਼ੂਨਦਾਨੀਆਂ ਵਾਸਤੇ ਵੀ ਮਾਣ ਦਾ  ਦਿਨ ਹੈ ਕਿਉਂਕਿ ਅੱਜ ਭਾਰਤ ਖੂਨ ਦਾਨ ਮੁਹਿੰਮ ਵਿੱਚ ਇਕ ਨਵਾਂ ਕੀਰਤੀਮਾਨ ਸਥਾਪਤ ਕਰਨ ਜਾ ਰਿਹਾ ਹੈ | ਇਸ ਮੌਕੇ ਭਾਜਪਾ ਨੇਤਰੀ ਨੀਤੀ ਤਲਵਾੜ ਨੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਾਰਜ ਪ੍ਰਣਾਲੀ ਤੇ ਮੋਹਰ ਲਾਉਂਦਿਆਂ ਹੋਇਆਂ ਇਨਸਾਨੀ ਜਿੰਦਗੀਆਂ  ਬਚਾਉਣ ਦਾ ਪ੍ਰਣ ਲਿਆ ਹੈ|  ਇਸ ਮੌਕੇ ਮੁਨੀਸ਼ ਕੁਮਾਰ , ਰਕੇਸ਼ ਸਹਾਰਨ,  ਜਸਦੀਪ ਪਾਹਵਾ,  ਸੁਮਿਤ ਗੁਪਤਾ ਵਿਸ਼ਾਲ ਵਾਲਿਆ  ਜੀ ਨੇ ਖੂਨ ਦਾਨ ਕਰਨ ਵਾਲਿਆਂ ਨੂੰ ਸਨਮਾਨਤ ਵੀ ਕੀਤਾ|

LEAVE A REPLY

Please enter your comment!
Please enter your name here