ਬਹੁਤ ਸਾਰੀਆਂ ਬੀਮਾਰਿਆਂ ਤੋਂ ਬਚਾਉਂਦਾ ਹੈ ਸਵੱਛ ਵਾਤਾਵਰਣ: ਡਾ. ਗੋਜਰਾ

Untitled-1 copy

ਹੁਸ਼ਿਆਰਪੁਰ, 26 ਅਗਸਤ : ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਸਤਪਾਲ ਗੌਜਰਾ ਦੀ ਅਗਵਾਈ ਅਧੀਨ ਸਵੱਛਤਾ ਮੁਹਿੰਮ ਚਲਾਈ ਗਈ। ਜਿਸ ਵਿੱਚ ਬਾਰਡਰ ਸਕਿਊਰਿਟੀ ਫੋਰਸ ਦੇ ਰੰਗਰੂਟਾ ਵੱਲੋਂ ਸਿਵਲ ਹਸਪਤਾਲ ਦੇ ਅੰਦਰੂਨੀ ਖੇਤਰ ਵਿੱਚ ਉੱਘੇ ਬੇਲੋੜੇ ਘਾਹ ਦੀ ਕਟਾਈ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ.ਗੋਜਰਾ ਨੇ ਦੱਸਿਆ ਕਿ ਸਿਹਤਮੰਦ ਵਾਤਾਵਰਣ ਅਤੇ ਤੰਦਰੁਸਤ ਸ਼ਰੀਰ ਲਈ ਆਪਣੇ ਆਲੇ-ਦੁਆਲੇ ਅਤੇ ਚੌਗਿਰਦੇ ਨੂੰ ਸਾਫ-ਸੁਥਰਾ ਰੱਖਣਾ ਬਹੁਤ ਹੀ ਜਰੂਰੀ ਹੈ। ਸਵੱਛ ਚੌਗਿਰਦਾ ਮਨੁੱਖ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਸੁਰੱਖਿਅਤ ਰੱਖਦਾ ਹੈ। ਖਾਸਕਰ ਬਰਸਾਤੀ ਮੌਸਮ ਵਿੱਚ ਅਕਸਰ ਬੇਲੋੜਾ ਉੱਗਿਆ ਘਾਹ ਅਤੇ ਜੜੀ-ਬੂਟੀ ਆਦਿ ਪਰੇਸ਼ਾਨੀ ਅਤੇ ਬੀਮਾਰੀ ਦਾ ਕਾਰਣ ਬਣਦੇ ਹਨ। ਇਸ ਲਈ ਸਮੇਂ-ਸਮੇਂ ਤੇ ਇਸਦੀ ਸਫਾਈ ਹੋਣਾ ਬੁਹਤ ਜਰੂਰੀ ਹੈ। ਇਸ ਲਈ ਹਰ ਆਮ ਅਤੇ ਖਾਸ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਸਿਵਲ ਹਸਪਤਾਲ ਵਿੱਚ ਲੋੜ ਅਨੁਸਾਰ ਰੋਜ਼ਾਨਾ ਮਰੀਜਾਂ ਅਤੇ ਆਮ ਜਨਤਾ ਦੀ ਆਵਾਜਾਈ ਰਹਿੰਦੀ ਹੈ। ਇਸ ਲਈ ਸਾਡੀ ਸਾਰਿਆਂ ਦੀ ਇਹ ਸਮੂਹਿਕ ਜਿੰਮੇਵਾਰੀ ਬਣਦੀ ਹੈ ਕਿ ਆਪਣੇ ਆਸ-ਪਾਸ ਕਿਸੇ ਤਰ੍ਹਾਂ ਦੀ ਗੰਦਗੀ ਨਾ ਫੈਲਣ ਦੇਈਏ। ਇਸ ਸਫਾਈ ਅਭਿਆਨ ਵਿੱਚ ਬਾਰਡਰ ਸਕਿਊਰਿਟੀ ਫੋਰਸ ਖੜਕਾਂ ਤੋਂ ਆਏ ਨੌਜਵਾਨ ਰੰਗਰੂਟਾਂ ਨੇ ਵਿਸ਼ੇਸ਼ ਯੋਗਦਾਨ ਦਿੰਦੇ ਹੋਏ ਸਵੱਛ ਮੁਹਿੰਮ ਵਿੱਚ ਹਿੱਸਾ ਪਾਇਆ।

Advertisements

LEAVE A REPLY

Please enter your comment!
Please enter your name here