

ਹੁਸ਼ਿਆਰਪੁਰ: 26 ਅਗਸਤ : ਡਿਪਟੀ ਕਮਿਸ਼ਨਰ ਅਤੇ ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਸੁਸਾਇਟੀ ਵੱਲੋਂ ਇੱਕ ਜ਼ਰੂਰਤਮੰਦ ਵਿਅਕਤੀ ਨੂੰ ਇਲੈਕਟ੍ਰਿਕ ਟਰਾਈ ਸਾਈਕਲ ਦਿੱਤੀ। ਇਸ ਦੌਰਾਨ ਸੁਸਾਇਟੀ ਦੇ ਸਕੱਤਰ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਸਮੇਂ-ਸਮੇਂ ਸਿਰ ਸੁਸਾਇਟੀ ਵੱਲੋਂ ਜ਼ਰੂਰਤਮੰਦਾਂ ਨੂੰ ਸਹਾਇਤਾ ਉਪਲਬੱਧ ਕਰਵਾਈ ਜਾਂਦੀ ਹੈ। ਇਸੇ ਕੜੀ ਤਹਿਤ ਇੱਕ ਜ਼ਰੂਰਤਮੰਦ ਵਿਅਕਤੀ ਅਜਾਇਬ ਸਿੰਘ ਨਿਵਾਸੀ ਪਿੰਡ ਭੱਠੇ, ਡਾਕਖਾਨਾ ਸ਼ਾਮਚੁਰਾਸੀ ਨੂੰ ਟਰਾਈਸਾਈਕਲ ਮੁਹੱਈਆ ਕਰਵਾਈ ਗਈ ਹੈ ਜਿਸ ਦੀ ਕੀਮਤ ਕਰੀਬ 35000 ਰੁਪਏ ਹੈ। ਇਸ ਮੌਕੇ ‘ਤੇ ਰਾਜੀਵ ਬਜਾਜ, ਨਰਿੰਦਰ ਕੌਰ ਖੱਖ, ਬੈਂਕ ਮੈਨੇਜਰ ਸੁਭਾਸ਼ ਅੱਤਰੀ ਅਤੇ ਦਫ਼ਤਰ ਦਾ ਸਟਾਫ਼ ਮੈਂਬਰ ਮੌਜੂਦ ਸਨ।












