
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਹਰਿਆਣਾ ਥਾਣਾ ਵਿਖੇ ਇਕੱਠੇ ਹੋਏ ਜਿਸ ਵਿਚ ਬਸਪਾ ਆਗੂ ਨੇ ਦੱਸਿਆ ਕਿ ਪਿੰਡ ਪੰਡੋਰੀ ਸੁਮਲਾ ਦੇ ਨੌਜਵਾਨ ਪਿੰਡ ਦੀ ਸਫਾਈ ਕਰਦੇ ਸੀ ਓਹਨਾ ਨੇ ਜੇ.ਸੀ.ਬੀ. ਨਾਲ ਸਫਾਈ ਕਰਵਾਈ ਸਫਾਈ ਕਰਦਿਆ ਦੀ ਵੀਡਿਓ ਸੋਸ਼ਲ ਮੀਡੀਆ ਤੇ ਆਮ ਦੇ ਸਕਦੇ ਦੋ ਦੀ ਸੈਲਫਾ ਬੈਂਕ ਦੇ ਅੱਗੇ ਨਾਲੇ ਦੇ ਉੱਤੇ ਰੱਖ ਦਿੱਤੀਆਂ ਕਿਉਕਿ ਬਜ਼ੁਰਗ ਲੋਕ ਨੂੰ ਲੰਘਣ ਦੀ ਪ੍ਰੇਸ਼ਾਨੀ ਹੋ ਰਹੀ ਸੀ ਮੌਕੇ ਦੀ ਆਮ ਆਦਮੀ ਪਾਰਟੀ ਦੀ ਪੰਚਾਇਤ ਤੇ ਮੰਤਰੀ ਡਾ. ਰਵਜੋਤ ਨੇ ਦੋ ਨੌਜਵਾਨਾਂ ਹਰਦੀਪ ਸਿੰਘ ਖਾਲਸਾ ਤੇ ਸੁਖਵਿੰਦਰ ਸਿੰਘ ਉੱਤੇ ਚੋਰੀ ਦਾ ਝੂਠਾ ਪਰਚਾ ਦਰਜ ਕਰ ਦਿੱਤਾ ਕਿਉਂਕਿ ਹਰਦੀਪ ਸਿੰਘ ਖਾਲਸਾ ਨੌਜਵਾਨ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਖਿਲਾਫ ਚੋਣ ਲੜੀ ਤੇ ਕੁਝ ਵੋਟਾਂ ਨਾਲ ਹਰਿਆ ਸੀ। ਰਾਜਨੀਤਕ ਰੰਜਿਸ਼ ਕਾਰਨ ਇਹ ਝੂਠਾ ਪਰਚਾ ਦਰਜ ਕੀਤਾ ਗਿਆ।

ਜਿੱਥੇ ਥਾਣਾ ਹਰਿਆਣਾ ਵਿਖੇ ਬਸਪਾ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਮੌਕੇ ਤੇ ਡੀ.ਐਸ.ਪੀ. ਨਰਿੰਦਰ ਸਿੰਘ ਦਿਹਾਤੀ ਜਿਨ੍ਹਾਂ ਵਲੋ ਭਰੋਸਾ ਦਵਾਇਆ ਗਿਆ ਐਸ.ਐਸ.ਪੀ. ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇਕ ਸਿੱਟ ਬਣਾ ਕੇ ਮੁਕਦਮੇ ਦੀ ਜਾਂਚ ਕਰਕੇ ਰੱਦ ਕੀਤਾ ਜਾਵੇਗਾ। ਇਸ ਧਰਨੇ ਦੀ ਅਗਵਾਈ ਚੌਧਰੀ ਗੁਰਨਾਮ ਕੋਆਰਡੀਨੇਟਰ ਪੰਜਾਬ,ਮਨਿੰਦਰ ਸ਼ੇਰਪੁਰੀ ਸਕੱਤਰ ਪੰਜਾਬ,ਸੁਖਦੇਵ ਸਿੰਘ ਬਿੱਟਾ ਸਕੱਤਰ ਪੰਜਾਬ,ਜਿਲ੍ਹਾ ਪ੍ਰਧਾਨ ਦਲਜੀਤ ਰਾਏ,ਜਗਮੋਹਨ ਸੱਜਣਾ ਜਿਲ੍ਹਾ ਦੇ ਕਨਵੀਨਰ,ਗੁਰਦੇਵ ਸਿੰਘ ਬਿੱਟੂ ਜਿਲ੍ਹਾ ਹੁਸ਼ਿਆਰਪੁਰ ਦੇ ਕਨਵੀਨਰ,ਸੁਰਜੀਤ ਮਹਿਮੀ,ਅਮਨ ਤੇਜੀ,ਵਰਿੰਦਰ ਵਿੱਕੀ,ਜੋਗਿੰਦਰ ਸਿੰਘ,ਇਕਬਾਲ ਬੱਲੂ, ਨਰਿੰਦਰ ਸਿੰਘ,ਜੇ.ਡੀ. ਦਲਵਿੰਦਰ ਆਦਿ ਹੋਰ ਵੀ ਸਾਥੀ ਮੌਜੂਦ ਸਨ।












