ਰੇਲਵੇ ਮੰਡੀ ਸਕੂਲ ਦੇ ਵਿਦਿਆਰਥੀਆਂ ਨੇ ਆਨਲਾਈਨ ਸਮਰ ਕੈਂਪ ਦੌਰਾਨ ਮਾਸਕ ਬਣਾ ਕੇ ਲੋਕਾਂ ਵਿੱਚ ਵੰਡੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਚੱਲ ਰਹੀ ਆਨ ਲਾਈਨ ਸਮਰ ਕੈਂਪ ਵਿੱਚ 10 ਜੂਨ 2021 ਨੂੰ ਵਿਦਿਆਰਥੀਆਂ ਨੇ ਪ੍ਰਿੰਸੀਪਲ ਮੈਡਮ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਅਤੇ ਗਾਈਡ ਅਧਿਆਪਕ ਸੁਨੀਤਾ ਚੌਧਰੀ ਅਤੇ ਰੋਮਾ ਦੇਵੀ ਦੀ ਦੇਖ-ਰੇਖ ਵਿਚ ਘਰ ਵਿਚ ਹੀ ਪਏ ਸਾਮਾਨ ਦੀ ਵਰਤੋਂ ਕਰਦੇ ਹੋਏ ਬਹੁਤ ਹੀ ਖੂਬਸੂਰਤ ਮਾਸਕ ਬਣਾਏ ਇੰਨਾ ਹੀ ਨਹੀਂ ਕੋਵਿਡ-19 ਦੀਆਂ ਪ੍ਰਸ਼ਾਸਨਿਕ ਗਾਈਡਲਾਈਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੇ ਹੱਥੀਂ ਬਣਾਏ ਇਹ ਮਾਸਕ ਆਲੇ ਦੁਆਲੇ ਦੇ ਲੋੜਵੰਦਾਂ ਵਿੱਚ ਵਿਤਰਤ ਵੀ ਕੀਤੇ ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ ਛੇਵੀਂ ਤੋਂ ਅੱਠਵੀਂ ਗਰੁੱਪ ਵਿੱਚ ਰਿਤਿਕਾ ਰਾਣੀ ਸੱਤਵੀਂ ਬੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

Advertisements

 ਸੁਹਾਨੀ ਸ਼ਰਮਾ ਅੱਠਵੀਂ ਈ ਨੇ ਦੂਜਾ, ਜਾਨ੍ਹਵੀ ਗੋਮਰਾ ਸੱਤਵੀਂ ਡੀ ਤੀਜਾ ਸਥਾਨ ਪ੍ਰਾਪਤ ਕੀਤਾ  ਨੌਵੀਂ ਤੋਂ ਦਸਵੀਂ ਗਰੁੱਪ ਵਿਚ ਜੋਤੀ ਨੌਵੀਂ ਡੀ  ਨੇ ਪਹਿਲਾ ਸਥਾਨ, ਡੇਜ਼ੀ ਦਸਵੀਂ ਬੀ ਨੇ ਦੂਜਾ ਤੇ ਮਨਪ੍ਰੀਤ ਨੌਵੀਂ ਏ ਨੇ ਤੀਜਾ ਸਥਾਨ ਸਥਾਨ ਪ੍ਰਾਪਤ ਕੀਤਾ  ਗਿਆਰ੍ਹਵੀਂ ਤੇ ਬਾਰ੍ਹਵੀਂ ਗਰੁੱਪ ਵਿਚ ਅਨਮੋਲ ਰਾਣੀ ਗਿਆਰ੍ਹਵੀਂ ਡੀ  ਨੇ ਪਹਿਲਾ ਸਥਾਨ ਅਮਨਪ੍ਰੀਤ ਕੌਰ ਨੇ ਦੂਜਾ ਸਥਾਨ ਤੇ ਜਸਕਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ  ਪ੍ਰਿੰਸੀਪਲ ਮੈਡਮ ਲਲਿਤਾ ਰਾਣੀ ਨੇ ਆਨਲਾਈਨ ਸਨਮਾਨਿਤ ਕੀਤਾ ਤੇ ਸਿਮਰਨਜੀਤ ਕੌਰ ਨੂੰ ਖਾਸ ਤੌਰ ਤੇ ਐਪਰੀਸ਼ੀਏਟ ਕੀਤਾ

LEAVE A REPLY

Please enter your comment!
Please enter your name here