ਦੋ ਜਿੰਦਗਿਆੰ ਰੋਸ਼ਨ ਕਰਨਗੇ ਦਰਸ਼ਨਾ ਰਾਣੀ ਦੇ ਨੇਤਰ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਪੁਸ਼ਪਿੰਦਰ। ਮੁਹੱਲਾ ਰਹੀਆਂ ਨਿਵਾਸੀ ਦਰਸ਼ਨਾ ਰਾਣੀ ਦੇ ਅਕਾਲ ਚਲਾਣਾ ਕਰਨ ਉਪਰੰਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੌਂ ਉਹਨਾਂ ਦੇ ਨੇਤਰਦਾਨ ਦੇ ਪ੍ਰਣ ਨੂੰ ਪੂਰਾ ਕਰਦੇ ਹੋਏ ਉਹਨਾਂ ਦੇ ਨੇਤਰ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਦਾਨ ਕੀਤੇ ਗਏ। ਇਸ ਸਮੇਂ ਉਹਨਾਂ ਦੇ ਪਤੀ ਮਦਨ ਲਾਲ ਅਤੇ ਪੁੱਤਰ ਅਰੁਣ ਅਰੌੜਾ ਅਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ। ਨੇਤਰਦਾਨ ਕਰਵਾਉਣ ਦਾ ਕੰਮ ਡਾ. ਅਨਿਲ ਤਨੇਜਾ ਨੇ ਕੀਤਾ।

Advertisements

ਇਸ ਸਮੇਂ ਸੰਸਥਾ ਦੇ ਮੈਂਬਰ ਇੰਜ ਜਸਵੀਰ ਸਿੰਘ, ਸੁਰੇਸ਼ ਕਪਾਟੀਆ, ਹਰਭਜਨ ਸਿੰਘ, ਕਰਮਜੀਤ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਅਤੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਪਾਉਣ ਲਈ ਪਰਿਵਾਰ ਦਾ ਧੰਨਵਾਦ ਕੀਤਾ। ਸੰਸਥਾ ਦੇ ਮੈਂਬਰਾ ਨੇ ਦੱਸਿਆ ਕਿ ਦਰਸ਼ਨਾ ਰਾਣੀ ਦੇ ਨੇਤਰ ਮੈਡੀਕਲ ਕਾਲਜ ਅਮ੍ਰਿਤਸਰ ਭੇਜੇ ਜਾਣਗੇ ਅਤੇ ਦੋ ਨੇਤਰਹੀਣ ਵਿਅਕਤੀਆਂ ਨੂੰ ਮੁਫਤ ਲਗਵਾਏ ਜਾਣਗੇ। 

LEAVE A REPLY

Please enter your comment!
Please enter your name here