21 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਟਿਊਬਵੈਲ ਦਾ ਮੇਅਰ ਸ਼ਿਵ ਸੂਦ ਨੇ ਕੀਤਾ ਉਦਘਾਟਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਵਾਰਡ ਨੰ. 44 ਦੀ ਟੀ.ਪੀ.ਸੀ. ਕਲੋਨੀ ਵਿਖੇ 21 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਨਵੇਂ ਟਿਊਬਵੈਲ ਦਾ ਮੇਅਰ ਸ਼ਿਵ ਸੂਦ ਨੇ ਉਦਘਾਟਣ ਕੀਤਾ। ਇਸ ਮੌਕੇ ਤੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਵਾਲਾਂ, ਵਾਰਡ ਨੰ. 44 ਦੇ ਕੌਂਸਲਰ ਨਰਿੰਦਰ ਸਿੰਘ, ਕੌਂਸਲਰ ਰੂਪ ਲਾਲ ਥਾਪਰ, ਮਨਜੀਤ ਸਿੰਘ ਰਾਏ, ਹਰਪਿੰਦਰ ਸਿੰਘ ਲਾਡੀ, ਸੁਰੇਸ਼ ਭਾਟੀਆ ਬਿੱਟੂ, ਰਮੇਸ਼ ਠਾਕੁਰ, ਸੰਤੋਖ ਸਿੰਘ ਅੋਜ਼ਲਾ, ਬਰਜਿੰਦਰ ਜੀਤ ਸਿੰਘ ਅਤੇ ਲਖਵੀਰ ਸਿੰਘ ਵੀ ਮੌਜੂਦ ਸਨ।

Advertisements

ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟਿਊਬਵੈਲ ਮੁੱਹਲਾ ਵਾਸੀਆਂ ਵਲੋਂ ਕੀਤੀ ਗਈ ਪੀਣ ਵਾਲੇ ਪਾਣੀ ਦੀ ਮੰਗ ਨੂੰ ਦੇਖਦੇ ਹੋਏ ਲਗਾਇਆ ਗਿਆ  ਹੈ। ਇਸ ਦੇ ਸ਼ੁਰੂ ਹੋਣ ਨਾਲ ਮੁੱਹਲਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ।

ਉਹਨਾਂ ਮੁੱਹਲਾ  ਵਾਸੀਆਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨਾਂ ਕਰਨ ਅਤੇ ਇਸ ਦੀ ਵਰਤੋਂ ਸੰਯਮ ਨਾਲ ਕੀਤੀ ਜਾਵੇ ਤਾਂ ਜ਼ੋ ਸਾਰੇ ਮੁੱਹਲਾ ਵਾਸੀਆਂ ਨੂੰ ਪੀਣ ਵਾਲਾ ਪਾਣੀ ਨਿਰਵਿਘਨ ਮਿਲਦਾ ਰਹੇ। ਇਸ ਮੋਕੇ ਤੇ ਵਿਨੋਦ ਕੁਮਾਰ, ਰਵਿੰਦਰ ਸਿੰਘ, ਪ੍ਰੀਤਮ ਸਿੰਘ, ਸਤੀਸ਼ ਕੁਮਾਰ, ਰਜਨੀਸ਼ ਸ਼ਰਮਾ, ਸੁਰਿੰਦਰ ਕੁਮਾਰ, ਸੰਗਤ ਰਾਮ, ਲਾਲੀ, ਜਸਵੰਤ ਸਿੰਘ, ਨਿਰਮਲ ਸਿੰਘ, ਖੁਸ਼ਵੰਤ ਸਿੰਘ ਅਤੇ ਮੁੱਹਲਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here