ਨਿਗਮ ਨੇ ਪਾਣੀ ਦੀ ਦੁਰ-ਵਰਤੋਂ ਕਰਨ ਵਾਲੇ 4 ਵਿਅਕਤੀਆਂ ਦੀਆਂ ਪਾਈਪਾਂ ਕਬਜੇ ਵਿਚ ਲਈਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਹੁਸ਼ਿਆਰਪੁਰ ਦੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀਣ ਵਾਲੇ ਪਾਣੀ ਦੀ ਹੋ ਰਹੀ ਦੁਰ-ਵਰਤੋਂ ਦੀ ਰੋਕਥਾਮ ਲਈ ਵਾਟਰ ਸੱਪਲਾਈ ਦੇ ਜੇ.ਈ ਅਸ਼ਵਨੀ ਸ਼ਰਮਾ, ਸੁਪਰਡੰਟ ਗੁਰਮੇਲ ਸਿੰਘ, ਇੰਸਪੈਕਟਰ ਮੁਕੁਲ ਕੇਸਰ, ਅਮਨਦੀਪ ਸੈਣੀ ਅਤੇ ਪ੍ਰਦੀਪ ਕੁਮਾਰ ਦੀ ਬਣਾਈ ਗਈ।

Advertisements

ਟੀਮ ਵੱਲੋਂ ਪੀਣ ਵਾਲੇ ਪਾਣੀ ਦੀ ਹੋ ਰਹੀ ਦੁਰ-ਵਰਤੋਂ ਦੀ ਚੈਕਿੰਗ ਨੂੰ ਹੋਰ ਤੇਜ਼ ਕਰਦੇ ਹੋਏ ਸ਼ਹਿਰ ਦੇ ਵੱਖ-ਵੱਖ ਮੁੱਹਲਿਆਂ ਜਿਨਾ ਵਿੱਚ ਪੁਰਹੀਰਾਂ, ਡਗਾਨਾ ਰੋਡ, ਸੁਭਾਸ਼ ਨਗਰ, ਰੂਪ ਨਗਰ, ਦਸਮੇਸ਼ ਨਗਰ, ਗੋਕੁਲ ਨਗਰ, ਕੀਰਤੀ ਨਗਰ, ਪਿੱਪਲਾਂਵਾਲਾ ਵਿਖੇ ਚੈਕਿੰਗ ਕੀਤੀ ਅਤੇ ਮੌਕੇ ਤੇ ਪੀਣ ਵਾਲੇ ਪਾਣੀ ਦੀ ਦੁਰ ਵਰਤੋਂ ਕਰ ਰਹੇ 4 ਵਿਅਕਤੀਆਂ ਦੀਆਂ ਪਾਣੀ ਵਾਲੀਆਂ ਪਾਈਪਾਂ ਕਬਜੇ ਵਿਚ ਲਈਆਂ।

ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਵੱਲੋਂ ਪਾਣੀ ਦੀ ਦੁਰ-ਵਰਤੋਂ ਰੋਕਣ ਲਈ ਹਰ ਰੋਜ਼ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਦੀ ਨਜਾਇਜ ਵਰਤੋਂ ਕਰਨ ਵਾਲੇ ਲੋਕਾਂ ਦੀਆਂ ਪਾਈਪਾਂ ਕਬਜੇ ਵਿੱਚ ਲੈ ਕੇ ਜੁਰਮਾਨੇ ਵੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸ਼ਹਿਰ ਨਿਵਾਸੀ ਪੀਣ ਵਾਲੇ ਪਾਣੀ ਦੀ ਦੁਰ-ਵਰਤੋਂ ਨਾ ਕਰਨ ਅਤੇ ਇਸ ਦੀ ਸੰਯਮ ਨਾਲ ਵਰਤੋਂ ਕਰਨ।

LEAVE A REPLY

Please enter your comment!
Please enter your name here