ਖੈਰੜ ਅੱਛਰਵਾਲ ਵਿਖੇ 15ਵਾਂ ਵਿਸ਼ਾਲ ਜਾਗਰਣ 1 ਅਗਸਤ ਨੂੰ 

ਮਾਹਿਲਪੁਰ (ਦ ਸਟੈਲਰ ਨਿਊਜ਼)। ਮਾਂ ਜਗਦੰਬੇ ਜਾਗਰਣ ਵਲੋਂ 15ਵਾਂ ਵਿਸ਼ਾਲ ਜਗਦੰਬੇ ਜਾਗਰਣ ਮਿਤੀ ਇੱਕ ਅਗਸਤ ਦਿਨ ਵੀਰਵੀਰ ਨੂੰ ਪਿੰਡ ਖੈਰੜ ਰਾਵਲ ਬਸੀ ਅੱਛਰਵਾਲ ਵਿਖੇ ਬੜੀ ਧੂਮਧਾਮ ਤੇ ਸ਼ਰਧਾ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਦਾ ਪ੍ਰਬੰਧਕਾਂ ਵਲੋਂ ਪੋਸਟਰ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਤਾ ਜਸਵੀਰ ਦੇਵਾ, ਪਵਨ ਕੁਮਾਰ ਖੈਰੜ ਸੰਮਤੀ ਮੈਂਬਰ,  ਸਰਪੰਚ ਹਰਜਿੰਦਰ ਕੌਰ ਯੂਥ ਪ੍ਰਧਾਨ ਚੱਬੇਵਾਲ ਨੇ ਸਾਂਝੇ ਤੋਰ ਤੇ ਦੱਸਿਆ ਕਿ ਇੱਕ ਅਗਸਤ ਨੂੰ ਰਾਤ 9 ਵਜੇ ਜਾਗਰਣ ਅਰੰਭ ਹੋਵੇਗਾ ਜੋ ਸਾਰੀ ਰਾਤ ਚੱਲੇਗਾ। ਜੋਤੀ ਪ੍ਰਚੰਡ ਮਾਤਾ ਜਸਵੀਰ ਦੇਵਾ ਕਰਨਗੇ।

Advertisements

ਝੰਡੇ ਦੀ ਰਸਮ ਦੁਪਹਿਰ 1 ਵਜੇ ਹੋਵੇਗੀ। ਜਾਗਰਣ ਵਿਚ  ਪ੍ਰਕਾਸ਼ ਆਲਮ, ਹੁਸ਼ਿਆਰ ਮਾਹੀ, ਰਮਨ ਸੱਗੂ, ਸਰਬਜੀਤ ਸਰਬ, ਬੂਟਾ ਮੁਹੰਮਦ ਮਹਾਂਮਾਈ ਦਾ ਜਾਗਰਣ ਪੇਸ਼ ਕਰਨਗੇ। ਸੁੱਖ ਕਿੰਦਾ ਵਲੋਂ ਤਾਰਾ ਰਾਣੀ ਦੀ ਕਥਾ ਕੀਤੀ ਜਾਵੇਗੀ। ਜਾਗਰਣ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਡਾ. ਰਾਜ ਕੁਮਾਰ ਵਿਸ਼ੇਸ਼ ਤੋਰ ਤੇ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਜਾਗਰਣ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਇਸ ਮੌਕੇ ਰੇਸ਼ਮ ਕੌਰ, ਪੱਪੂ, ਕੇਵਲ ਰਾਮ, ਬਿੰਦਰ ਪੇਂਟਰ, ਕਾਟੀ, ਨਿੰਦਰ ਲਕਸੀਹਾਂ, ਸਾਬੀ ਖੈਰੜ, ਬਲਜੀਤ ਖੈਰੜ, ਜੋਗਿੰਦਰ ਕੌਰ, ਕੁਲਵਿੰਦਰ ਸਿੰਘ ਪੰਚ, ਜਸਵਿੰਦਰ ਪੰਡਤ, ਰਵੀ, ਸੁੱਖਾ, ਸੁਰਜੀਤ ਜੈਤਪੁਰ ਹਾਜਰ ਸਨ। 

LEAVE A REPLY

Please enter your comment!
Please enter your name here