ਸਿਹਤ ਵਿਭਾਗ ਨੇ ਰੇਹੜੀਆਂ ਅਤੇ ਦੁਕਾਨਾਂ ਦੇ ਭਰੇ ਸੈਂਪਲ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂ। ਸਿਹਤ ਵਿਭਾਗ ਵੱਲੋ ਲੋਕਾਂ ਨੂੰ ਸਾਫ ਸੁਥਰੀਆਂ ਤੇ ਮਿਲਵਾਟ ਰਹਿਤ ਖਾਦ ਪਦਾਰਥ ਦਾ ਮਿਲਣਾ ਸੁਨਿਸਚਿਤ ਕਰਨ ਲਈ ਫੂਡ ਸੇਫਟੀ ਟੀਮ ਵੱਲੋ ਸ਼ਹਿਰ ਹੁਸ਼ਿਆਰਪੁਰ ਦੇ ਵੱਖ ਵੱਖ ਖੇਤਰਾਂ ਵਿੱਚ ਜਾ ਕੇ ਰੇਹੜੀਆਂ ਅਤੇ ਖਾਣ ਪੀਣ ਵਾਲੀਆਂ ਦੁਕਾਨਾਂ ਤੋ ਵੱਖ ਤਰਾਂ ਦੇ 5  ਸੈਂਪਲ ਲੈ ਕੇ ਉਚੇਰੀ ਜਾਚ ਲਈ ਫੂਡ ਸੇਫਟੀ ਲੈਬ ਨੂੰ ਭੇਜ ਗਏ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਨੇ ਦੱਸਿਆ ਕਿ ਫੂਡ ਕਮਿਸ਼ਨਰ ਪੰਜਾਬ ਕਾਹਨ ਸਿੰਘ ਪੰਨੂੰ ਦੀਆ ਹਦਾਇਤਾ ਮੁਤਾਬਿਕ ਕਾਰਵਾਈ ਕਰਦੇ ਹੇਏ ਘੰਟਾ ਘਰ , ਸਬਜੀ ਮੰਡੀ,  ਬੱਸ ਸਟੈਂਡ,  ਮਾਲ ਰੋਡ ਅਤੇ ਕੋਰਟ ਰੋਡ ਤੋ ਖਾਣ ਪੀਣ ਵਾਲੀਆ ਰੇਹੜੀਆਂ ਤੋ ਛੋਲੇ , ਮੱਖਣ , ਘਿਉ , ਤੇਲ ਦੇ ਸੈਪਲ ਲੈ  ਗਏ ਹਨ ਟੀਮ ਵੱਲੋ ਮੋਕੇ ਤੇ ਨਾ ਖਾਣ ਯੋਗ ਖਾਦ ਪਦਾਰਥ ਨਸ਼ਟ ਵੀ ਕਰਵਾਏ ਗਏ ।

Advertisements

ਲੋਕਾੰ ਨੂੰ ਅਪੀਲ ਕਰਦੇ ਹੇ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਬਜਾਰੀ ਵਸਤੂਆ ਦਾ ਘੱਟ ਪਯੋਗ ਕੀਤਾ ਜਾਵੇ , ਕਿਸੇ ਵੀ ਦੁਕਾਨ ਤੋ ਖਆਣ ਪੀਣ ਵਾਲੇ ਪਦਾਰਥ ਲੈਣ ਤੋ ਪਹਿਲਾਂ ਚੰਗੀ ਤਰਾਂ ਸਾਫ ਸਫਾਈ ਦੇਖ ਹੀ ਖਰੀਦਣੇ ਜਾਂਣ  । ਇਸ ਮੋਕੇ ਉਹਨਾਂ ਮਿਲਵਟ ਖੋਰ ਦੁਕਾਨਦਾਰਾ ਨੂੰ ਚੇਤਵਾਨੂ ਦਿੱਤੀ ਕਿ ਉਹ ਲੋਕਾਂ ਨੂੰ ਸਾਫ ਸੁਥਰੀਆ ਵਸਤੂਆਂ ਮੁਹੀਆ ਕਰਵਾਉਣ । ਇਸ ਮੋਕੇ ਉਹਨਾਂ ਦੇ ਨਾਲ ਫੂਡ ਅਫਸਰ ਰਮਨ ਵਿਰਦੀ , ਅਸ਼ੋਕ ਕੁਮਾਰ , ਰਾਮ ਲੁਭਾਇਆ , ਆਦੀ ਵੀ ਹਾਜਰ ਸਨ ।

LEAVE A REPLY

Please enter your comment!
Please enter your name here