ਅਸਲਾ ਜਮ੍ਹਾ ਨਾ ਕਰਵਾਉਣ ਵਾਲਿਆਂ ਤੇ ਹੋਵੇਗੀ ਕਾਨੂੰਨੀ ਕਾਰਵਾਈ: ਐਸਐਸਪੀ ਨਿੰਬਾਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਸਐਸਪੀ ਧਰੁਮਨ ਐਚ.ਨਿੰਬਾਲੇ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮਦੇਨਜਰ ਅਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਾਰੀ ਹਦਾਇਤਾ ਅਨੁਸਾਰ ਜ਼ਿਲ੍ਹਾ ਭਰ ਵਿੱਚ ਲਾਇਸੰਸੀ ਅਸਲਾ, ਹਥਿਆਰ, ਵਿਸਫੋਟਕ ਆਦਿ ਲੈ ਕਿ ਚੱਲਣ ਤੇ ਪੂਰਨ ਪਬੰਧੀ ਲਗਾਈ ਹੋਈ ਹੈ। ਅਸਲਾ ਲਾਇਸੰਸ ਧਾਰਕਾ ਵੱਲੋਂ ਕਾਨੂੰਨ ਦੀ ਪਾਲਣਾ ਕਰਦੇ ਹੋਏ ਵੱਖ-ਵੱਖ ਗੰਨ ਹਾਊਸ/ਥਾਣਾ ਵਿੱਚ 10955 ਕੁੱਲ 98% ਅਸਲਾ ਜਮਾਂ ਕਰਵਾਏ ਗਏ ਹਨ। ਕੁਝ ਹੀ ਅਸਲਾ ਧਾਰਕਾ ਵੱਲੋ ਆਪਣਾ ਪਾਸ ਰੱਖਿਆ ਹੋਇਆ ਅਸਲਾ/ਹਥਿਆਰ ਜਮ੍ਹਾਂ ਨਹੀ ਕਰਵਾਇਆ ਗਿਆ।

Advertisements

ਇਹਨਾਂ ਨੂੰ ਕਾਨੂੰਨ ਦੇ ਅਣਗੋਲਿਆ ਕਰਨ ਸਬੰਧੀ ਨੋਟਿਸ ਜਾਰੀ ਕਰ ਦਿੱਤੇ ਜਾਣ ਅਤੇ 3 ਦਿਨ ਦਾ ਸਮਾਂ ਹਥਿਆਰ ਨੂੰ ਜਮ੍ਹਾਂ ਕਰਵਾਉਣ ਦਾ ਦਿੱਤਾ ਗਿਆ ਹੈ। ਅਗਰ ਫਿਰ ਵੀ ਉਹਨਾਂ ਵੱਲੋਂ ਜਾਣ-ਬੁਝ ਕੇ ਕੁਤਾਹੀ/ਢਿੱਲ ਵਰਤੀ ਜਾਦੀ ਹੈ ਤਾ ਉਹਨਾਂ ਦੇ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

LEAVE A REPLY

Please enter your comment!
Please enter your name here