ਰੇਲਵੇ ਮੰਡੀ ਸਕੂਲ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਚੋਣਕਾਰ ਅਫ਼ਸਰ ਕਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਸਰਪ੍ਰਸਤੀ ਪ੍ਰਿੰਸੀਪਲ ਲਲਿਤਾ ਰਾਣੀ ਜੀ ਨੇ ਆਨਲਾਇਨ ਵਾਇਸ ਪ੍ਰਿੰ. ਸ੍ਰੀਮਤੀ ਅਪਰਾਜਿਤਾ ਕਪੂਰ ਅਤੇ ਸਕੂਲ ਦੇ ਸਵੀਪ ਇੰਚਾਰਜ ਸੰਜੀਵ ਅਰੋੜਾ ਜੀ ਰਾਹੀਂ ਕੀਤੀ ਗਈ। ਇਸ ਆਨਲਾਈਨ ਸਮਾਗਮ ਵਿੱਚ ਸਮੂਹ ਸਟਾਫ ਵੱਲੋਂ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼ਿਰਕਤ ਕੀਤੀ ਗਈ।

Advertisements

ਇਸ ਸਮਾਗਮ ਨੂੰ ਭਾਰਤ ਦੇ ਚੀਫ ਇਲੈਕਸ਼ਨ ਅਫਸਰ ਸੁਸ਼ੀਲ ਚੰਦਰਾ ਅਤੇ ਪੰਜਾਬ ਦੇ ਸਵੀਪ ਇਲੈਕਸ਼ਨ ਅਫ਼ਸਰ ਐਸ ਕਰੁਣਾ ਰਾਜੂ ਵੱਲੋਂ ਸੰਬੋਧਨ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਪੱਧਰ ਤੇ ਸਮੂਹ ਸਟਾਫ ਵੱਲੋਂ ਸੌਂਹ ਚੁੱਕੀ ਗਈ ਅਤੇ ਭਵਿੱਖ ਵਿੱਚ ਲੋਕਤੰਤਰ ਵਿੱਚ ਆਪਣੀ ਪੂਰਨ ਆਹੂਤੀ ਦੇਣ ਦਾ ਪ੍ਰਣ ਕੀਤਾ ਗਿਆ । ਸਕੂਲ ਵਿਚ ਨਵੇਂ ਬਣੇ ਵੋਟਰਾਂ ਨੂੰ ਵੋਟਰ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੀ ਐਲ ਓ ਅਰੁਣ ਕੁਮਾਰ ,ਰਾਜੇਸ਼ ਕੁਮਾਰ, ਸੁਨੀਲ ਠਾਕੁਰ ,ਤੀਰਥ ਸਿੰਘ ਅਤੇ ਸੁਰੇਸ਼ ਕੁਮਾਰ ਵੀ ਸ਼ਾਮਲ ਸਨ। ਇਹਨਾਂ ਬੀਐਲਓਜ਼ ਦੁਆਰਾ ਨਵੇਂ ਬਣੇ ਵੋਟਰਾਂ ਨੂੰ ਵੋਟਰ ਕਾਰਡ ਵੀ ਵੰਡੇ ਗਏ। ਇਸ ਮੌਕੇ ਤੇ ਡਾ. ਰਿਤੂ ਕੁਮਰਾ, ਗੁਰਨਾਮ ਸਿੰਘ, ਅਮਰਜੀਤ ਕੌਰ, ਸ਼ੈਲੀ, ਗੌਰਬ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਇਸ ਤੋ ਇਲਾਵਾ ਇਸ ਮੌਕੇ ਤੇ ਸ਼ਾਲਿਨੀ ਅਰੋੜਾ, ਰਵਿੰਦਰ ਕੌਰ ,ਸਰੋਜ ਬਾਲਾ, ਸੁਨੀਤਾ ਦੇਵੀ, ਬਲਦੇਵ ਸਿੰਘ, ਯਸ਼ਪਾਲ ਸਿੰਘ ,ਨਵਜੋਤ, ਅਲਕਾ ਗੁਪਤਾ ,ਕਮਲਜੀਤ ਕੌਰ, ਮਨਦੀਪ ਕੌਰ, ਨੀਰੂ, ਮੀਨਾਕਸ਼ੀ ਡਾ਼ ਮੀਨੂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here