ਹੋਟਲ ਅਤੇ ਰੈਸਟੋਰੈਂਟ ਪਾਬੰਦੀਸ਼ੂਦਾ ਪਲਾਸਟਿਕ ਲਿਫਾਫਿਆਂ ਦੀ ਵਰਤੋ ਨਾ ਕਰਨ : ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ।  ਸ਼ਹਿਰ ਨੂੰ ਸਾਫ—ਸੂਥਰਾ ਬਣਾਉਣ ਲਈ  ਕਮਿਸ਼ਨਰ ਬਲਬੀਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਉਹਨਾ ਦ ਦਫਤਰ ਵਿਖੇ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੱਤਰ ਅਮਰਦੀਪ ਸਿੰਘ ਗਿੱਲ, ਚੀਫ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾ, ਸੈਨੇਟਰੀ ਇੰਸਪੈਕਟਰ ਜਨਕ ਰਾਜ, ਸੀ.ਐਫ ਜ਼ਸਵਿੰਦਰ, ਮੀਨਾ ਅਤੇ ਸ਼ਹਿਰ ਦੇ ਹੋਟਲ, ਰੈਸਟੋਰੈਂਟ ਅਤੇ ਗੁਰਦੂਆਰਾ ਸਾਹਿਬ ਦੇ ਨੁਮਾਇੱਦੇ ਹਾਜਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਸ਼ਹਿਰ ਨੂੰ ਪਲਾਸਟਿਕ ਮੁੱਕਤ ਬਣਾਊਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

Advertisements

ਉਹਨਾਂ ਹੋਟਲ, ਰੈਸਟੋਰੈਂਟ ਅਤੇ ਗੁਰਦੂਆਰਾ ਸਾਹਿਬ ਦੇ ਨੁਮਾਇੱਦਿਆਂ ਨੂੰ ਕਿਹਾ ਕਿ ਉਹ ਪਾਬੰਦੀ ਸ਼ੂਦਾ ਪਲਾਸਟਿਕ ਲਿਫਾਫਿਆਂ ਦੀ ਵਰਤੋ ਨਾਂ ਕਰਨ ਅਤੇ ਆਪਣੇ ਹੋਟਲ, ਰੈਸਟੋਰੈਂਟ ਅਦਿ ਦਾ ਕੱਚਰਾ ਇਕਠਾ ਕਰਨ ਲਈ ਦੋ ਡਸਟਬਿਨ ਲਗਾਉਣ ਜਿਨਾਂ ਵਿਚੋਂ ਇਕ ਵਿੱਚ ਸੁੱਕਾ ਅਤੇ ਦੂਸਰੇ ਡਸਟਬਿਨ ਵਿੱਚ ਗਿੱਲਾ ਕੂੜਾ ਇਕੱਠਾ ਕਰਨ। ਉਹਨਾਂ ਕਿਹਾ ਕਿ ਉਹ ਪਾਬੰਦੀਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਤੁਰੰਤ ਬੰਦ ਕਰ ਦੇਣ।

ਉਹਨਾਂ ਕਿਹਾ ਕਿ ਨਗਰ ਨਿਗਮ ਦੀ ਟੀਮਾਂ ਵੱਲੋਂ ਰੋਜਾਨਾਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੰਬਦੀਸ਼ੂਦਾ ਲਿਫਾਫਿਆਂ ਨੂੰ ਕਬਜੇ ਵਿੱਚ ਲੈ ਕੇ ਚਲਾਨ ਕੀਤੇ ਜਾ ਰਹੇ ਹਨ। ਮੌਕੇ ਤੇ ਮੀਟਿੰਗ ਵਿੱਚ ਹਾਜਰ ਹੋਟਲ, ਰੈਸਟੋਰੈਂਟ ਅਤੇ ਗੁਰਦੂਆਰਾ ਸਾਹਿਬ ਦੇ ਨੁਮਾਇੱਦਿਆਂ ਨੇ ਭਰੋਸਾ ਦੁਆਇਆ ਕਿ ਉਹ ਸਰਕਾਰ ਦੀਆਂ ਹਿਦਾਇਤਾ ਅਨੁਸਾਰ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਦੀ ਵਰਤੋ ਨਹੀ ਕਰਣਗੇ ਅਤੇ ਨਗਰ ਨਿਗਮ ਨੂੰ ਪੂਰਾ ਸਹਿਯੋਗ ਦੇਣਗੇ।

LEAVE A REPLY

Please enter your comment!
Please enter your name here