ਬੂਟਾ ਡੰਡੇਵਾਲ ਯੂਥ ਸਪੋਰਟਸ ਸੈਲ ਦੇ ਪ੍ਰਧਾਨ ਨਿਯੁਕਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਰੈਸਟ ਹਾਉੂਸ ਮਾਹਿਲਪੁਰ ਵਿਖੇ ਯੂਥ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਮੌਕੇ ਵੱਡੀ ਗਿਣਤੀ ਵਿੱਚ ਯੂਥ ਨੇ ਭਾਗ ਲਿਆ। ਇਸ ਮੌਕੇ ਬੂਟਾ ਡੰਡੇਵਾਲ ਨੂੰ ਯੂਥ ਦਾ ਸਪੋਰਟਸ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

Advertisements

ਇਸ ਮੌਕੇ ਲਵ ਕੁਮਾਰ ਗੋਲਡੀ ਵਲੋਂ ਨਵਨਿਯੁਕਤ ਸਪੋਰਟਸ ਸੈਲ ਪ੍ਰਧਾਨ ਬੂਟਾ ਡੰਡੇਵਾਲ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੂਟਾ ਡੰਡੇਵਾਲ ਨੇ ਕਿਹਾ ਕਿ ਪਾਰਟੀ ਨੇ ਜੋ ਉਸ ਨੂੰ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਬਲਵਿੰਦਰ ਸਿੰਘ ਮਾਨ ਜਿਲਾ ਸਕੱਤਰ ਕਾਂਗਰਸ, ਪੰਮਾ ਹੱਲੂਵਾਲ, ਸੁੱਖਾ ਟੂਟੋਮਜਾਰਾ, ਸੁੱਖ ਬਡਿਆਲ, ਸਤੀਸ਼ ਕੁਮਾਰ, ਨਿਰਵੈਰ, ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ।

LEAVE A REPLY

Please enter your comment!
Please enter your name here