ਸਿਹਤ ਵਿਭਾਗ ਨੇ ਪੀ.ਐਚ.ਸੀ. ਚੱਕੋਵਾਲ ਵਿਖੇ ਮਨਾਇਆ ਵਿਸ਼ਵ ਦ੍ਰਿਸ਼ਟੀ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਮਿਸ਼ਨ ਤੰਦਰੂਸਤ ਪੰਜਾਬ ਤਹਿਤ ਅਤੇ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਦ੍ਰਿਸ਼ਟੀ ਦਿਵਸ ਡਾ. ਓ.ਪੀ. ਗੋਜਰਾ ਦੀ ਹੇਠ ਪੀ.ਐਚ.ਸੀ. ਚੱਕੋਵਾਲ ਵਿਖੇ ਮਨਾਇਆ ਗਿਆ। ਜਿਸ ਵਿੱਚ ਡਾ. ਹਰਜਿੰਦਰ ਸਿੰਘ ਮੈਡੀਕਲ ਅਫ਼ਸਰ, ਅਪਥੈਲਮਿਕ ਅਫ਼ਸਰ ਸ਼ਾਮ ਸੁੰਦਰ, ਬੀ.ਈ.ਈ. ਰਮਨਦੀਪ ਕੌਰ ਅਤੇ ਤੋਂ ਇਲਾਵਾ ਇਲਾਕਾ ਨਿਵਾਸੀ ਸ਼ਾਮਿਲ ਹੋਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਵ ਦ੍ਰਿਸ਼ਟੀ ਦਿਵਸ ਜਾਗਰੂਕਤਾ ਦਾ ਇੱਕ ਅੰਤਰਰਾਸ਼ਟਰੀ ਦਿਵਸ ਹੈ, ਜੋ ਅੱਖਾਂ ਦੇ ਸਿਹਤ ਸਬੰਧੀ ਵਿਸ਼ਵਵਿਆਪੀ ਮੁੱਦੇ ਤੇ ਧਿਆਨ ਕੇਂਦਰਤ ਕਰਨ ਲਈ ਹਰ ਸਾਲ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਆਯੋਜਿਤ ਕੀਤਾ ਜਾਂਦਾ ਹੈ।

Advertisements

ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਦੁਨੀਆਂ ਭਰ ਵਿੱਚ ਹਰ ਉਮਰ ਵਰਗ ਦੇ ਲਗਭਗ 22 ਕਰੋੜ ਲੋਕ ਅੱਖਾਂ ਦੀ ਦ੍ਰਿਸ਼ਟੀ ਦੇ ਕਿਸੇ ਨਾ ਕਿਸੇ ਦੋਸ਼ ਤੋਂ ਪ੍ਰਭਾਵਿਤ ਹਨ ਜਿਹਨਾਂ ਵਿਚੋਂ 3.9 ਕਰੋੜ ਅੰਨੇ ਹਨ। ਅੰਨੇਪਣ ਦੇ ਮੁੱਖ ਕਾਰਣਾਂ ਜਿਵੇ ਰਿਫਰੈਕਟਿਵ ਐਰਰ ਅਤੇ ਮੋਤੀਏ ਤੋਂ ਲੋਕ ਪ੍ਰਭਾਵਿਤ ਹਨ। ਇਸ ਲਈ ਜਰੂਰੀ ਹੈ ਕਿ ਸਮੇਂ ਸਮੇਂ ਸਿਰ ਅੱਖਾਂ ਦੀ ਜਾਂਚ ਕਰਵਾਈ ਜਾਵੇ ਅਤੇ ਅੱਖਾਂ ਦਾ ਸਮੇਂ ਸਿਰ ਹੀ ਇਲਾਜ਼ ਕਰਵਾਇਆ ਜਾਵੇ।

ਅਪਥੈਲਮਿਕ ਅਫ਼ਸਰ ਸ਼ਾਮ ਸੁੰਦਰ ਵੱਲੋਂ ਅੱਖਾਂ ਦੀਆਂ ਬੀਮਾਰੀਆਂ ਅਤੇ ਅੱਖਾਂ ਦੀ ਸਾਂਭ ਸੰਭਾਲ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਅੱਖਾਂ ਅਨਮੋਲ ਹਨ ਇਹਨਾਂ ਨੂੰ ਸੰਭਾਲ ਬਹੁਤ ਜਰੂਰੀ ਹੈ। ਉਹਨਾਂ ਦੀਵਾਲੀ ਦੇ ਮੌਕੇ ਪਟਾਖਿਆਂ ਤੋਂ ਅੱਖਾਂ ਨੂੰ ਹੋਣ ਵਾਲੇ ਨੁਕਸਾਨ ਅਤੇ ਬਚਾਓ ਬਾਰੇ ਵੀ ਚਾਨਣਾ ਪਾਇਆ। ਉਹਨਾਂ ਕਿਹਾ ਕਿ ਸਕੂਲ ਜਾਣ ਵਾਲੇ ਸਾਰੇ ਬੱਚੇ ਜਿਹਨਾਂ ਦੀ ਉਮਰ 10 ਸਾਲ ਤੋਂ ਜਿਆਦਾ ਹੈ ਉਹ ਆਪਣੀ ਦ੍ਰਿਸ਼ਟੀ ਸਾਲ ਵਿੱਚ ਇੱਕ ਬਾਰ ਜਰੂਰੀ ਚੈਕ ਕਰਵਾਉਣ। ਜੇਕਰ ਜਿਸਦੀ ਉਮਰ 40 ਸਾਲ ਤੋਂ ਜਿਆਦਾ ਹੈ ਅਤੇ ਉਸਦਾ ਪਰਿਵਾਰਕ ਇਤਿਹਾਸ ਡਾਇਬਟੀਜ਼ ਜਾਂ ਗਲੋਕੋਮਾਂ ਦਾ ਹੈ ਤਾਂ ਉਹ ਅੰਨਪਣ ਤੋਂ ਬਚਣ ਲਈ ਘੱਟੋ ਘੱਟ ਸਾਲ ਵਿੱਚ ਇੱਕ ਵਾਰ ਆਪਣੀਆਂ ਅੱਖਾਂ ਜਰੂਰ ਚੈਕ ਕਰਵਾਉਣ।

LEAVE A REPLY

Please enter your comment!
Please enter your name here