ਇੰਪਲਾਈਜ਼ ਐਸੋਸੀਏਸ਼ਨ ਕਰਮਚਾਰੀਆਂ ਨੇ 108 ਐੰਬੂਲੈਂਸ ਸੇਵਾ ਨੂੰ ਸਰਕਾਰ ਅਧੀਨ ਕਰਣ ਦੀ ਕੀਤੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇੰਪਲਾਈਜ਼ ਐਸੋਸੀਏਸ਼ਨ 108 ਐਂਬੂਲੈਂਸ ਦੇ ਪ੍ਰਧਾਨ ਬਿਕਰਮਜੀਤ ਸਿੰਘ ਸੈਣੀ, ਸੂਬਾ ਪ੍ਰਧਾਨ ਕੁਲਜੀਤ ਸਿੰਘ, ਜ਼ਿਲਾ ਪ੍ਰਧਾਨ ਸੰਦੀਪ ਕੁਮਾਰ ਨੇ ਸਰਕਾਰ ਅਤੇ ਵਿਭਾਗ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਜਾਣਬੁੱਝ ਕੇ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਲੇਬਰ ਇੰਸਪੈਕਟਰ ਹੁਸ਼ਿਆਰਪੁਰ ਦੇ ਦਫ਼ਤਰ ‘ਚ ਵੀ ਕੇਸ ਫਾਈਲ ਕੀਤਾ ਗਿਆ ਹੈ। ਪਰ ਹਰੇਕ ਤਾਰੀਖ ‘ਤੇ ਬਹਾਨੇ ਬਣਾ ਕੇ ਉਨਾਂ ਨੂੰ ਅਗਲੀ ਤਾਰੀਖ ਦੱਸ ਦਿੱਤੀ ਜਾਂਦੀ ਹੈ।

Advertisements

ਉਨਾਂ ਦੱਸਿਆ ਕਿ ਲੇਬਰ ਕਮਿਸ਼ਨਰ ਨੂੰ ਵੀ ਕੰਪਨੀ ਵਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਕਰਮਚਾਰੀਆਂ ‘ਚ ਹੋਰ ਰੋਸ਼ ਵਧ ਰਿਹਾ ਹੈ। ਉਨਾਂ ਮੰਗ ਕੀਤੀ ਕਿ ਕੰਪਨੀ ਵਲੋਂ 8 ਘੰਟੇ ਦੀ ਜਗਾ 12 ਘੰਟੇ ਡਿਊਟੀ ਲਈ ਜਾਂਦੀ ਹੈ।

ਜਿਸ ਨੂੰ 8 ਘੰਟੇ ਕੀਤਾ ਜਾਵੇ, ਕਰਮਚਾਰੀਆਂ ਨੂੰ ਤਨਖਾਹ 1 ਤੋਂ 8 ਤਾਰੀਖ ਤੱਕ ਦਿੱਤੀ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਨੂੰ ਲਾਗੂ ਕੀਤਾ ਜਾਵੇ, ਈ.ਐਮ.ਟੀ. ਨੂੰ ਏ.ਐਮ. ਬਣਾਇਆ ਜਾਵੇ, 2014 ਤੋਂ ਗਲਤ ਢੰਗ ਨਾਲ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, 30 ਕਿਲੋਮੀਟਰ ਤੋਂ ਵੱਧ ਕੀਤੀਆਂ ਬਦਲੀਆਂ ਨੂੰ ਰੱਦ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ 108 ਐਂਬੂਲੈਂਸ ਸੇਵਾ ਨੂੰ ਸਰਕਾਰ ਅਧੀਨ ਕੀਤਾ ਜਾਵੇ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਦਾਸਪੁਰ ਸੁਰਜੀਤ ਸਿੰਘ, ਪਟਿਆਲਾ ਪ੍ਰਧਾਨ ਗੁਰਿੰਦਰ ਸਿੰਘ, ਜਗਦੀਪ ਸਿੰਘ, ਹਰਪ੍ਰੀਤ ਬਿੱਲਾ, ਸੁਨੀਲ ਕੁਮਾਰ, ਮਨਪ੍ਰੀਤ, ਕੁਲਵਿੰਦਰ ਸਿੰਘ, ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here