ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਿਪੋਰਟ- ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਸੁਪਰਡੈਂਟ ਅਮਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰ ਚੰਡੀਗੜ ਦੇ ਹੁਕਮ ਨੰ: 02-07-2012-4 ਐਲ.ਜੀ3 (ਪੀ.ਐਫ)/ 2018 ਤਹਿਤ ਹਾਉਸ ਟੈਕਸ/ਪ੍ਰੋਪਰਟੀ ਟੈਕਸ ਅਜੇ ਤੱਕ ਨਾ ਭਰਨ ਵਾਲੇ ਸ਼ਹਿਰਵਾਸੀਆਂ ਨੂੰ ਸਰਕਾਰ ਵੱਲੋਂ ਵੱਡੀ ਸਹੂਲਤ ਦਿੰਦੇ ਹੋਏ ਫ਼ਰਵਰੀ 2020 ਤੱਕ ਓ.ਟੀ.ਐਸ (ਵਨ ਟਾਈਮ ਸੈਟਲਮੈਂਟ) ਯੋਜਨਾਂ ਅਧੀਨ ਆਪਣਾ ਪ੍ਰੋਪਰਟੀ ਟੈਕਸ ਦਾ ਪੂਰਾ ਬਕਾਇਆ (ਇੱਕ ਮੁਸ਼ਤ) ਜਮਾਂ ਕਰਵਾਉਣ ਵਾਲੇ ਸ਼ਹਿਰ ਵਾਸੀ ਨੂੰ 10 ਪ੍ਰਤੀਸ਼ਤ ਰਿਬੇਟ ਦਿੱਤੀ ਜਾਵੇਗੀ। ਇਸ ਯੋਜਨਾਂ ਤਹਿਤ ਪ੍ਰੋਪਰਟੀ ਟੈਕਸ ਜਮਾਂ ਕਰਵਾਉਣ ਵਾਲੇ ਨੂੰ ਕੋਈ ਬਿਆਜ ਅਦਾ ਨਹੀਂ ਕਰਨਾ ਪਵੇਗਾ।
ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ 26 ਫ਼ਰਵਰੀ 2020 ਤੋਂ ਬਾਅਦ 26 ਮਈ 2020 ਤੱਕ 10 ਪ੍ਰਤੀਸ਼ਤ ਜੁਰਮਾਨਾ ਅਤੇ ਇਸ ਤੋਂ ਬਾਦ 18 ਪ੍ਰਤੀਸ਼ਤ ਬਿਆਜ ਅਤੇ 20 ਪ੍ਰਤੀਸ਼ਤ ਜੁਰਮਾਨਾ ਵੀ ਅਦਾ ਕਰਨਾ ਪਵੇਗਾ। ਉਹਨਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਇਸ ਯੋਜਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।