ਜੇਕਰ ਲੜਕਾ ਪਰਿਵਾਰ ਦਾ ਵੰਸ਼ ਹੈ ਤਾਂ ਬੇਟੀ ਪਰਿਵਾਰ ਦਾ ਅੰਸ਼: ਡਾ. ਸੁਰਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਰਵਾਇਤੀ ਤਿਉਹਾਰ ਲੋਹੜੀ ਦੇ ਮੋਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲਿੰਗ ਅਨੁਪਾਤ ਵਿੱਚ ਸੁਧਾਰ ਅਤੇ ਸਮਾਜ ਵਿੱਚ ਲੜਕੀਆਂ ਦੀ ਮਹੱਤਵ ਪੂਰਨ ਭੂਮਿਕਾਂ ਦੇ ਮੱਦੇ ਨਜਰ ਸਿਵਲ ਹਸਪਤਾਲ ਵਿੱਚ 11 ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ । ਸਥਾਨਿਕ ਸਿਖਲਾਈ ਕੇਂਦਰ ਵਿਖੇ ਕੀਤੇ ਗਏ ਪ੍ਰੋਗਰਾਮ ਵਿੱਚ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ ਸੋ ਕਿਉ ਮੰਦਾ ਆਖੀਏ,  ਜਿੱਤ ਜੰਮੇ ਰੁਜਾਨ ਦੇ ਸੁਭ ਵਾਕਾਂ ਅਨੁਸਾਰ ਔਰਤ ਦੀ ਸਮਾਜ ਵਿੱਚਮਹੱਤਵ ਪੂਰਨ ਭੂਮਿਕਾਂ ਹੈ,

Advertisements

ਜਿਹਨਾਂ ਲੜਕੀਆਂ ਨੇ  ਗੁਰੂਆਂ ਸੰਤਾਂ ਮਹਾਤਮਾਂ ਜੋਧਿਆ ਨੂੰ ਜਨਮ ਦਿੱਤਾ ਹੈ ਉਹ ਸਾਡੇ ਸਮਾਜ ਦਾ ਅਨਿਖੜਵਾਂ ਅੰਗ ਹਨ । ਧੀਆਂ ਦੀ ਲੋਹੜੀ ਮਨਾਉਣ ਨਾਲ ਸਮਾਜ ਨੂੰ ਧੀਆਂ ਪ੍ਰਤੀ ਆਪਣਾ ਰੱਇਵੀਆ ਬਦਲਣ ਅਤੇ ਜਾਗਰੂਕਤਾਂ ਪੈਦਾ ਕਰਨ ਸਹਾਈ ਹੋਵੇਗਾ । ਇਸ ਮੋਕੇ ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਜੇਕਰ ਲੜਕਾਂ ਪ੍ਰਵਾਰ ਦਾ ਵੰਸ਼ ਹੈ ਤਾਂ ਬੇਟੀ ਪਰਿਵਾਰ ਦਾ ਅੰਸ਼ ਹੈ,  ਜਿਸ ਤੋ ਬਿਨਾਂ ਸਮਾਜ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ। ਅਜੋਕੇ ਸਮੇਂ ਵਿੱਚ ਬੇਟੀ ਦੀ ਆਪਣੇ ਪਰਿਵਾਰ ਨਾਲ ਗੂਹੜੀ ਸਾਂਝ ਹੁੰਦੀ ਹੈ।

ਸਮਾਗਮ ਵਿੱਚ ਡਾ. ਸੁਰਿੰਦਰ ਸਿੰਘ ਜਿਲਾਂ ਸਿਹਤ ਅਫਸਰ ਵੱਲੋ ਹਾਜਰ ਲੋਕਾਂ ਨੂੰ ਲੜਕੀਆਂ ਨੂੰ ਪੜਾਉਣ ਅਤੇ ਮਜਬੂਤ ਬਣਾਉਣ ਬਾਰੇ ਦੱਸਿਆ। ਇਸ ਸਮਾਗਮ ਵਿੱਚ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਜੀ. ਐਸ. ਕਪੂਰ ਜਿਲਾਂ ਟੀਕਾਕਰਨ ਅਫਸਰ, ਡੀ. ਪੀ. ਐਮ ਮੁਹੰਮਦ ਅਸ਼ਿਫ, ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ, ਸਤਪਾਲ ਪੀ. ਏ . ਸੁਰਿੰਦਰ ਕੋਰ ਐਲ. ਐਚ. ਵੀ. ਤੇ ਸੰਸਥਾਂ  ਦਾ ਹੋਰ ਸਟਾਫ ਹਾਜਰ ਸੀ ।

LEAVE A REPLY

Please enter your comment!
Please enter your name here