ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਦੀ ਪਹਿਲਕਦਮੀ ਸਦਕਾ ਆਨਲਾਈਨ ਕੋਰਸ ਕਰਨ ਦਾ ਸੁਨਿਹਰੀ ਮੌਕਾ

ਪਠਾਨਕੋਟ (ਦ ਸਟੈਲਰ ਨਿਊਜ਼)। ਲਾਕਡਾਊਨ ਦੌਰਾਨ ਸਾਰੇ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਬੰਦ ਹੋਣ ਕਾਰਣ ਨੌਜਵਾਨ ਘਰ ਵਿੱਚ ਹੀ ਬੈਠੇ ਹਨ। ਲਾਕਡਾਉਨ ਸਮੇਂ ਦੌਰਾਨ ਨੌਜਵਾਨਾਂ ਨੂੰ ਘਰ ਬੈਠੇ ਆਨ ਲਾਈਨ ਕੋਰਸਾਂ ਦੀ ਤਿਆਰੀ ਸਬੰਧੀ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ, ਜਿਲਾ ਰੋਜਗਾਰ ਜਨਰੇਸਨ ਅਤੇ ਟ੍ਰੇਨਿੰਗ ਅਫਸਰ ਵੱਲੋਂ ਦੱਸਿਆ ਕਿ ਸਰਕਾਰ ਵਲੋਂ ਮਾਨਤਾ ਪ੍ਰਾਪਤ ਬਹੁਤ ਸਾਰੀਆਂ ਸਾਈਟਾਂ ਜਿਵੇਂ ਕਿ  3oursera, Swayam, e-P7 Pathshala, Swayam Prabha, Vidwan, Shodganga and national digital library ਆਦਿ ਹਨ ਜਿਨਾਂ ਰਾਹੀਂ ਆਨ ਲਾਈਨ ਕੋਰਸ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰਾਂ ਦੀ ਵਧੇਰੇ ਜਾਣਕਾਰੀ ਲਈ ਬੱਚਿਆਂ ਨੂੰ ਵਟਸਐਪ ਗਰੁੱਪ ਬਣਾ ਕੇ ਰੋਜਗਾਰ ਬਿਊਰੋ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਬੱਚੇ ਘਰ ਵਿੱਚ ਰਹਿ ਕੇ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਸਕਣ ਅਤੇ ਇਨਾਂ ਸਾਈਟਸ ਰਾਹੀਂ ਆਪਣੇ ਕਰੀਅਰ ਸਬੰਧੀ ਵਡਮੁੱਲੀ ਜਾਣਕਾਰੀ ਪ੍ਰਾਪਤ ਕਰ ਸਕਣ।

Advertisements

ਉਹਨਾਂ ਦੱਸਿਆ ਕਿ ਰੋਜਗਾਰ ਬਿਊਰੋ ਪਠਾਨਕੋਟ ਵਲੋਂ ਵੱਖ-ਵੱਖ ਮਾਹਿਰਾਂ ਨਾਲ ਤਾਲਮੇਲ ਕਰਕੇ ਨੌਜਵਾਨਾਂ ਦੇ ਭਵਿੱਖ ਦੇ ਕਰੀਅਰ ਸਬੰਧੀ ਆਨ ਲਾਈਨ ਕਲਾਸਾਂ ਲਗਾ ਕੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਤਾਂ ਜੋ ਵੀ ਨੌਜਵਾਨ ਇਸ ਤਰਾਂ ਦੀ ਜਾਣਕਾਰੀ ਲੈਣ ਦਾ ਚਾਹਵਾਨ ਹੈ ਉਹ ਆਪਣੀ ਸਹਿਮਤੀ ਈ-ਮੇਲ ਆਈ ਡੀ degto.ptk0gmail.com  ਤੇ ਸਮੇਤ ਵਟਸਐਪ ਨੰਬਰ ਭੇਜ ਸਕਦਾ ਹੈ। ਤਾਂ ਜੋ ਨੌਜਵਾਨਾਂ ਨੂੰ ਉਹਨਾਂ ਦੇ ਭਵਿਖ ਦੇ ਕਰੀਅਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਫੋਟੋ ਕੈਪਸਨ (24 ਅਪ੍ਰੈਲ 4) ਰੋਜਗਾਰ ਬਿਊਰੋ ਪਠਾਨਕੋਟ ਵਲੋਂ ਆਨ ਲਾਈਨ ਦਿੱਤੀ ਜਾ ਰਹੀ ਕੈਰੀਅਰ ਗਾਈਡੈਂਨਸ ।

LEAVE A REPLY

Please enter your comment!
Please enter your name here