ਜੇਲ ‘ਚ ਬੰਦ ਕੈਦੀ ਔਰਤਾਂ ਦੀ ਮਦਦ ਲਈ ਅੱਗੇ ਆਏ ਡਾ.ਓਬਰਾਏ, ਬਿਮਾਰਾਂ ਲਈ ਭੇਜੀ ਦਵਾਈ

ਪਠਾਨਕੋਟ (ਦ ਸਟੈਲਰ ਨਿਊਜ਼)। ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਹੁਣ ਜੇਲ ‘ਚ ਸਜਾ ਭੁਗਤ ਰਹੀਆਂ ਕੈਦੀ ਔਰਤਾਂ ਦੀ ਮਦਦ ਲਈ ਅੱਗੇ ਆਉਂਦਿਆਂ ਪਠਾਨਕੋਟ ਸਬ ਜੇਲ ਦੀਆਂ ਬਿਮਾਰ ਕੈਦੀ ਔਰਤਾਂ ਨੂੰ  ਵੱਡੀ ਮਾਤਰਾ ‘ਚ ਦਵਾਈ ਤੇ ਹੋਰ ਲੋੜੀਂਦਾ ਸਾਮਾਨ ਭੇਜਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਠਾਨਕੋਟ ਸਬ ਜੇਲ ਦੇ ਸੁਪਰਡੈਂਟ ਜੀਵਨ ਠਾਕਰ ਨੇ ਉਹਨਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਉਹਨਾਂ ਦੀ ਜੇਲ ਅੰਦਰ ਸਜ਼ਾ ਭੁਗਤ ਰਹੀਆਂ 150 ਦੇ ਕਰੀਬ ਕੈਦੀ ਔਰਤਾਂ ਨੂੰ ਦਵਾਈ ਦੀ ਜ਼ਰੂਰਤ ਹੈ।

Advertisements

ਜਿਸ ਨੂੰ ਵੇਖਦਿਆਂ ਹੋਇਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਉਕਤ ਕੈਦੀ ਔਰਤਾਂ ਲਈ 1 ਲੱਖ 10 ਹਜਾਰ ਰੁਪਏ ਦੀ ਲੋੜੀਂਦੀ ਦਵਾਈ ਤੋਂ ਇਲਾਵਾ 1 ਹਜਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ,ਫੇਸ ਸ਼ੀਲਡ ਅਤੇ 1 ਇਨਫਰਾਰੈੱਡ ਥਰਮਾਮੀਟਰ ਵੀ ਜੇਲ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ। ਇਸ ਦੌਰਾਨ ਪਠਾਨਕੋਟ ਜੇਲ ਦੇ ਸੁਪਰਡੈਂਟ ਜੀਵਨ ਠਾਕੁਰ ਨੇ ਇਸ ਵੱਡੇ ਉਪਰਾਲੇ ਲਈ ਡਾ.ਐੱਸ.ਪੀ. ਸਿੰਘ ਓਬਰਾਏ ਦਾ ਵਿਸੇਸ ਤੌਰ ਤੇ ਧੰਨਵਾਦ ਵੀ ਕੀਤਾ।

LEAVE A REPLY

Please enter your comment!
Please enter your name here