
ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਤੋਂ ਇੱਕ ਖਬਰ ਮਿਲੀ ਹੈ। ਜਿੱਥੇ 9 ਸਾਲਾਂ ਦੇ ਇੱਕ ਬੱਚੇ ਤੋਂ ਗੋਲੀ ਚੱਲ ਗਈ, ਜੋ ਕਿ ਉਸਦੇ ਪਿਤਾ ਨੂੰ ਲੱਗ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਦਲਜੀਤ ਸਿੰਘ ਕਾਰ ਵਿੱਚ ਆਪਣੀ ਪਤਨੀ ਅਤੇ ਪੁੱਤਰ ਨਾਲ ਅਕਾਲਗੜ੍ਹ ਖ਼ੁਰਦ ਵਿੱਚ ਸਹੁਰੇ ਘਰ ਜਾ ਰਿਹਾ ਸੀ ਅਤੇ ਕਥਿਤ ਤੌਰ ਤੇ ਬੱਚਾ ਪਿਸਤੌਲ ਨਾਲ ਖੇਡ ਰਿਹਾ ਸੀ।

ਇਸ ਦੌਰਾਨ ਬੱਚੇ ਕੋਲੋ ਗੋਲੀ ਚੱਲ ਗਈ, ਜੋ ਕਿ ਗੱਡੀ ਚਲਾ ਰਹੇ ਉਸਦੇ ਪਿਤਾ ਦੀ ਪਿੱਠ ਵਿੱਚ ਜਾ ਵੱਜੀ। ਤੁਰੰਤ ਹੀ ਜ਼ਖ਼ਮੀ ਹਾਲਤ ਵਿੱਚ ਦਲਜੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਰੈਫ਼ਰ ਕਰ ਦਿੱਤਾ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।












