ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਪੀ.ਡਬਲਯੂ.ਡੀ. ਕੋ-ਔਰੀਡੀਨੇਟਰਜ਼ ਨਾਲ ਕੀਤੀ ਗੂਗਲ ਐਪ’ਤੇ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ-ਕਮ-ਨੋਡਲ ਅਫ਼ਸਰ, ਪੀ.ਡਬਲਯੂ.ਡੀ ਮੁਕੇਸ਼ ਗੌਤਮ ਵਲੋਂ ਜ਼ਿਲੇ ਦੇ ਸਮੂਹ ਪੀ.ਡਬਲਯੂ.ਡੀ. ਕੋ-ਔਰੀਡੀਨੇਟਰਜ਼ ਨਾਲ ਗੂਗਲ ਮੀਟ ਐਪ’ਤੇ ਮੀਟਿੰਗ ਕੀਤੀ ਗਈ। ਉਹਨਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਅਤੇ ਜ਼ਿਲਾ ਚੋਣ ਅਫ਼ਸਰ ਦੇ ਦਿਸ਼ਾਂ-ਨਿਰਦੇਸ਼ਾਂ ‘ਤੇ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਲੋਕਾਂ ਦਾ ਇਕੱਠ ਨਾ ਕੀਤਾ ਜਾਵੇ ਅਤੇ ਉਨਾਂ ਨੂੰ ਆਨ-ਲਾਈਨ ਮਾਧਿਅਮ ਨਾਲ ਹੀ ਜਾਗਰੂਕ ਕੀਤਾ ਜਾਵੇ।

Advertisements

ਉਹਨਾਂ ਦੱਸਿਆ ਕਿ ਜ਼ਿਲਾ ਚੋਣ ਅਫ਼ਸਰ ਹੁਸ਼ਿਆਰਪੁਰ ਵਲੋਂ ਤਿਆਰ ਕੀਤੇ ਗਏ ਐਕਟਿਵ ਪਲਾਨ ਮੁਤਾਬਕ ਜ਼ਿਲੇ ਦੇ ਸਮੂਹ ਵਿਧਾਨਸਭਾ ਚੋਣ ਹਲਕਿਆਂ ਦੇ ਨਿਯੁਕਤ ਕੀਤੇ ਗਏ ਪੀ.ਡਬਲਯੂ.ਡੀ. ਕੋ-ਔਰਡੀਨੇਸ਼ਨ ਨਾਲ ਮੀਟਿੰਗ ਕਰਕੇ ਕਿਹਾ ਗਿਆ ਕਿ ਉਹ ਆਪਣੇ ਨਾਲ ਸਬੰਧਤ ਚੋਣ ਹਲਕੇ ਦੇ ਸਮੂਹ ਪੀ.ਡਬਲਯੂ.ਡੀ ਵਿਅਕਤੀਆਂ, ਜ਼ਿਨਾਂ ਦੀ ਉਮਰ 1 ਜਨਵਰੀ 2020 ਨੂੰ 18 ਸਾਲ ਦੀ ਹੋ ਗਈ ਹੈ, ਪਰ ਉਹਨਾਂ ਵਲੋਂ ਆਪਣੀ ਵੋਟ ਨਹੀਂ ਬਣਵਾਈ ਗਈ, ਤਾਂ ਉਹ ਆਪਣੀ ਵੋਟ ਬਣਾਉਣ ਲਈwww.nvsp.inਪੋਰਟਲ’ਤੇ ਫਾਰਮ 6 ਅਪਲਾਈ ਕਰ ਸਕਦਾ ਹੈ ਅਤੇ ਕਿਸੇ ਕਿਸਮ ਦੀ ਮੁਸ਼ਕਿਲ ਦੀ ਸੂਰਤ ਵਿੱਚ ਜ਼ਿਲਾ ਚੋਣ ਦਫ਼ਤਰ ਹੁਸ਼ਿਆਰਪੁਰ ਵਲੋਂ ਸਥਾਪਿਤ ਕੀਤੇ ਗਏ ਕਾਲਸੈਂਟਰ ਨੰਬਰ 1950 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਚੋਣ ਕਾਨੂੰਗੋ ਸੁਖਦੇਵ ਸਿੰਘ ਅਤੇ ਦੀਪਕ ਕੁਮਾਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here