ਕਿਸਾਨਾਂ ਦੀ ਸਮੱਸਿਆਵਾਂ ਸੁਣਨ ਲਈ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਮੀਟਿੰਗ ਆਯੋਜਿਤ

ਪਠਾਨਕੋਟ ( ਦ ਸਟੈਲਰ ਨਿਊਜ਼)। ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਕਰੋਨਾ ਦੇ ਸੰਕਟ ਨਾਲ ਸਾਰਾ ਜਿਲਾ ਅਤੇ ਪੰਜਾਬ ਇੱਕ ਜਿੱਤ ਲਈ ਲੜਾਈ ਲੜ ਰਿਹਾ ਹੈ, ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਫਿਰ ਤੋਂ ਜਨ ਜੀਵਨ ਨੂੰ ਦਰੂਸਤ ਕਰਨ ਲਈ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ਕਿਸਾਨਾਂ ਨੂੰ ਇਸ ਸਮੇਂ ਦੋਰਾਨ ਅਤੇ ਪਹਿਲਾ ਆਈਆਂ ਸਮੱਸਿਆਵਾਂ ਨੂੰ ਸੁਣਨ ਦੇ ਲਈ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿੱਖੇ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਵੱਲੋਂ ਅਗਾਂਹ ਵਧੂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨਾਂ ਦੀਆਂ ਸਮੱਸਿਆਵਾਂ ਸੁਣ ਕੇ ਉਨਾਂ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਡਾ. ਹਰਤਰਨਪਾਲ ਸਿੰਘ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ, ਗੁਰਪ੍ਰੀਤ ਸਿੰਘ ਭੂਮੀ ਰੱਖਿਆ ਅਫਸ਼ਰ, ਸੁਖਵਿੰਦਰ ਸਿੰਘ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਅਗਾਂਹ ਵਧੂ ਕਿਸਾਨ ਪ੍ਰਭਾਤ ਸਿੰਘ, ਰਘੂਵੀਰ ਅਖਵਾਨਾਂ, ਕਰਤਾਰ ਚੰਦ ਫੂਲਪਿਆਰਾ, ਗੋਰਬ ਕੁਮਾਰ ਝਲੋਆ  ਅਤੇ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀ ਹਾਜ਼ਰ ਸਨ।

Advertisements

ਮੀਟਿੰਗ ਦੋਰਾਨ ਕਿਸਾਨਾਂ ਵੱਲੋਂ ਸਭ ਤੋਂ ਪਹਿਲਾ ਅਗਾਂਹ ਵਧੂ ਕਿਸਾਨ ਪ੍ਰਭਾਤ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਜਿਲਾ ਪਠਾਨਕੋਟ ਦੇ ਬਾਗਬਾਨਾਂ ਨੂੰ ਸਮੱਸਿਆ ਆ ਰਹੀ ਹੈ ਕਿ ਜਿਹੜੇ ਠੇਕੇਦਾਰ ਬਾਗਾਂ ਨੂੰ ਠੇਕੇ ਤੇ ਲੈਂਦੇ ਹਨ ਉਹ ਬਿਨਾਂ ਪੈਸੇ ਦਿੱਤੇ ਹੀ ਜਿਆਦਾਤਰ ਚਲੇ ਜਾਂਦੇ ਹਨ ਉਨਾਂ ਤੋਂ ਬਾਅਦ ਬਾਗਬਾਨਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਸਬੰਧੀ ਬਾਗਬਾਨੀ ਅਧਿਕਾਰੀ ਨੇ ਦੱਸਿਆ ਕਿ ਇਸ ਦੀ ਪ੍ਰਣਾਲੀ ਜਿਵੇ ਬਾਕੀ ਜਿਲਿਆਂ ਵਿੱਚ ਚਲਦੀ ਹੈ ਆਪਣੇ ਜਿਲੇ ਵਿੱਚ ਵੀ ਲਾਗੂ ਕੀਤੀ ਜਾਵੇਗੀ ਜਿਸ ਅਧੀਨ ਠੇਕੇ ਦੀ ਰਾਸੀ ਦਾ ਇੱਕ ਹਿੱਸਾ ਬਾਗ ਠੇਗੇ ਤੇ ਲੈਣ ਤੇ, ਦੂਸਰੀ ਕਿਸ਼ਤ ਫਲ ਦੇ ਅੱਧ ਤੱਕ ਟੂਟੇ ਹੋਣ ਤੱਕ ਅਤੇ ਤੀਸਰੀ ਬਾਕੀ ਸਾਰੇ ਬਾਗ ਦਾ ਫਲ ਤੋੜਨ ਤੇ ਅਦਾ ਕੀਤੀ ਜਾਵੇਗੀ। ਕਿਸਾਨ ਗੋਰਬ ਕੁਮਾਰ ਝਲੋਆ ਨੇ ਕਿਹਾ ਕਿ ਸਰਕਾਰ ਵੱਲੋਂ ਪਿਗਰੀ ਸੈਡ, ਗੋਟ ਸੈਡ ਅਤੇ ਕੈਟਲ ਸੈਡ ਬਣਾ ਕੇ ਦਿੱਤੀਆਂ ਜਾਂਦੀਆਂ ਹਨ ਪਰ ਸਕੀਮ ਦਾ ਕਿਸਾਨਾਂ ਨੂੰ ਪਤਾ ਨਾ ਹੋਣ ਕਰਕੇ ਜਿਆਦਾਤਰ ਕਿਸਾਨ ਸਕੀਮ ਦਾ ਲਾਭ ਨਹੀਂ ਉਠਾ ਪਾਉਂਦੇ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨਾਂ ਯੋਜਨਾਵਾਂ ਦਾ ਪੂਰਨ ਲਾਭ ਪ੍ਰਾਪਤ ਕਰਨ ਲਈ ਕਿਸਾਨ ਆਪਣੇ ਖੇਤਰ ਦੇ ਵੈਟਨਰੀ ਅਫਸ਼ਰ ਨਾਲ ਸੰਪਰਕ ਕਰ ਸਕਦੇ ਹਨ ।

ਅਗਾਂਹ ਵਧੂ ਕਿਸਾਨਾਂ ਨੇ ਕਿਹਾ ਕਿ ਜਿਲਾ ਪਠਾਨਕੋਟ ਮੱਕੀ ਦੀ ਖੇਤੀ ਲਈ ਬਹੁਤ ਯੋਗ ਹੈ ਅਤੇ ਭੂਮੀ ਹੇਠਲੇ ਪਾਣੀ ਦੀ ਬੱਚਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੀ ਝੋਨੇ ਦੇ ਬਦਲਾਅ ਕਰਕੇ ਮੱਕੀ ਦੀ ਖੇਤੀ ਕਰਨ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ । ਉਨਾਂ ਕਿਹਾ ਕਿ ਕਿਸਾਨਾਂ ਨੂੰ ਮੱਕੀ ਵੇਚਣ ਵਿੱਚ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੱਕੀ ਲਈ ਮੰਡੀ ਨਾ ਹੋਣ ਕਰਕੇ ਕਿਸਾਨਾਂ ਨੂੰ ਨੁਕਸਾਨ ਵੀ ਉਠਾਉਂਣਾ ਪੈਂਦਾ ਹੈ। ਕਿਸਾਨਾਂ ਨੇ ਮੰਗ ਰੱਖੀ ਕਿ ਮੱਕੀ ਦਾ ਮੁੱਲ ਵੀ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਧੇਰੇ ਕਿਸਾਨਾ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਣ। ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕਿਸਾਨਾਂ ਨੂੰ ਭਰੋਸਾ ਦਵਾਇਆ ਗਿਆ ਸੀ ਉਨ•ਾਂ ਦੀ ਸਮੱਸਿਆ ਸਰਕਾਰ ਤੱਕ ਭੇਜੀ ਜਾਵੇਗੀ ਅਤੇ ਉਪਰਾਲਾ ਕੀਤਾ ਜਾਵੇਗਾ ਕਿ ਇਸ ਸਮੱਸਿਆ ਦਾ ਹੱਲ ਕੱÎਢਿਆ ਜਾਵੇ। ਉਨਾਂ ਕਿਸਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਈਰਸ ਦਾ ਵਿਸਥਾਰ ਚਲ ਰਿਹਾ ਹੈ ਅਤੇ ਖੇਤੀ ਵਿੱਚ ਕੰਮ ਕਰਦਿਆਂ ਇਸ ਗੱਲ ਦਾ ਵਿਸੇਸ ਧਿਆਨ ਰੱਖਿਆ ਜਾਵੇ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

LEAVE A REPLY

Please enter your comment!
Please enter your name here