1 ਪੋਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 299

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 622 ਨਵੇ ਸੈਪਲ ਲੈਣ ਨਾਲ  ਅਤੇ 454 ਸੈਂਪਲਾਂ ਦੀ ਰਿਪੋਟ ਆਉਣ ਤੇ 1 ਵਿਅਕਤੀ ਜੋ ਗੜਸ਼ੰਕਰ ਨਾਲ ਸੰਬੰਧਿਤ ਹੈ ,  ਦੀ ਰਿਪੋਟ ਪਾਜਟਿਵ ਆਉਣ ਨਾਲ ਜਿਲੇ ਵਿੱਚ ਪੋਜੇਟਿਵ ਕੇਸਾ ਦੀ ਗਿਣਤੀ 299 ਹੋ ਗਈ ਹੈ ।

Advertisements

ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 23340 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 21325 ਸੈਪਲ ਨੈਗਟਿਵ ਅਤੇ 1712  ਸੈਂਪਲਾਂ ਦੀ ਰਿਪੋਟ ਦਾ ਇੰਤਜਾਰ ਹੈ, ਪੋਜੇਟਿਵ ਕੇਸਾ ਦੀ ਗਿਣਤੀ 299 ਹੋ ਗਈ ਤੇ 31 ਸੈਪਲ ਇੰਨਵੈਲਡ ਹਨ ।

 

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 90 ਕੇਸ ਐਕਟਿਵ ਹਨ ਜਦ ਕਿ 199 ਠੀਕ ਹੋ ਘਰ ਜਾ ਚੁਕੇ ਹਨ ।  ਸਿਹਤ ਸਲਾਹ ਸੰਬਧੀ ਜਾਰੀ ਕਰਦੇ ਸਮੇ ਸਮੇ ਸਿਰ ਦਿੱਤੀਆ ਹਿਦਾਇਤਾ ਜਿਵੇ ਮਾਸਿਕ ਪਾਉਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨਾ ਅਤੇ  ਹੱਥਾ ਦੀ ਸਫਾਈ ਰੱਖਣੀ ਬਾਰੇ ਕਿਹਾ।

LEAVE A REPLY

Please enter your comment!
Please enter your name here