2 ਕੇਸ ਹੋਰ ਆਏ ਸਾਹਮਣੇ, ਸੰਪਰਕ ਚ ਆਏ ਲੋਕਾਂ ਦੇ ਸੈਂਪਲ ਲਈ 26 ਨੂੰ ਲਗੇਗਾ ਕੋਵਿਡ-19 ਜਾਂਚ ਕੈਂਪ

ਤਲਵਾੜਾ (ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਅੱਜ ਪ੍ਰਾਇਮਰੀ ਸਿਹਤ ਕੇਂਦਰ ਪੀਐਚਸੀ ਹਾਜੀਪੁਰ ਅਧੀਨ ਤਿੰਨ ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਹੈਲਥ ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬਲਾਕ ਹਾਜੀਪੁਰ ‘ਚ ਅਜੇ ਬਡਿਆਲ ਪੁੱਤਰ ਰਾਮ ਪ੍ਰਕਾਸ਼ ਅਤੇ ਬਲਾਕ ਤਲਵਾੜਾ ਦੇ ਪਿੰਡ ਭੋਲ ਕਲੌਤਾ ਦੇ ਪਤੀ-ਪਤਨੀ ਵਰਿੰਦਰ ਸਿੰਘ ਅਤੇ ਨਿਰਮਲਾ ਦੇਵੀ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ। ਕਰੋਨਾ ਪੀੜਤ ਤਿੰਨੋਂ ਵਿਅਕਤੀਆਂ ਨੂੰ ਆਈਸੋਲੇਸ਼ਨ ਕੇਂਦਰ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਹੈ।

Advertisements

ਪੀਐਚਸੀ ਹਾਜੀਪੁਰ ਦੇ ਐਸਐਮਓ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਖ਼ੇਤਰ ‘ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਕੱਲ ਬੁਧਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ ਸੀਕਰੀ ਵਿਖੇ ਕੋਵਿਡ-19 ਦੇ ਟੈਸਟ ਲਈ ਸਪੈਸ਼ਲ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਦੀ ਅਗਵਾਈ ਡਾ.ਵਿਸ਼ਾਲ ਧਰਵਾਲ ਤੇ ਡਾ.ਗੌਰਵ ਹਰਚੰਦ ਕਰਨਗੇ।

LEAVE A REPLY

Please enter your comment!
Please enter your name here