ਜਾਇਜ ਮੰਗਾਂ ਨਾ ਮੰਨੇ ਜਾਣ ਤੇ ਰੈਵਿਨਿਊ ਪਟਵਾਰ ਯੂਨੀਅਨ ਨੇ ਕੀਤੀ ਗੇਟ ਰੈਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ਰਿਪੋਰਟ: ਸ਼ਵੇਤਾ ਰਾਣਾ। ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਪਟਵਾਰਿਆਂ ਦੀਆਂ ਹੱਕੀ ਅਤੇ ਜਾਇਜ ਮੰਗਾ ਨਾ ਮੰਨੇ ਜਾਣ ਕਰਕੇ ਅੱਜ ਦੀ ਰੈਵਿਨਿਊ ਪਟਵਾਰ ਯੂਨੀਅਨ ਤਹਿਸੀਲ ਹੁਸ਼ਿਆਰਪੁਰ ਵਲੋਂ ਤਹਿਸੀਲ ਪ੍ਰਧਾਨ ਸਾਹਿਲ ਅਰੋੜਾ ਦੀ ਅਗਵਾਈ ਵਿੱਚ ਇੱਕ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਰੋਸ਼ ਮੁਜਾਹਰਾ ਕੀਤਾ ਗਿਆ ਅਤੇ ਤਹਿਸੀਲਦਾਰ ਹਰਮਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ।

Advertisements

ਇਸ ਵਿੱਚ ਜਿਲਾ ਪ੍ਰਧਾਨ ਦਲਜੀਤ ਸਿੰਘ ਦੀ ਰੈਵਿਨਿਊ ਪਟਵਾਰ ਯੂਨੀਅਨ ਹੁਸ਼ਿਆਰਪੁਰ ਅਤੇ ਜਿਲਾ ਪ੍ਰਧਾਨ ਕ੍ਰਿਸ਼ਨ ਮਨੋਚਾ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਜਿਲਾ ਹੁਸ਼ਿਆਰਪੁਰ, ਅਮਨਦੀਪ ਸਿੰਘ ਜਨਰਲ ਸਕਤਰ ਤਹਿਸੀਲ ਹੁਸ਼ਿਆਰਪੁਰ, ਸੁਭਾਸ਼ ਚੰਦਰ ਪਟਵਾਰੀ ਤਹਿਸੀਲ ਹੁਸ਼ਿਆਰਪੁਰ, ਵਰਿੰਦਰ ਰੱਤੀ ਕਾਨੂੰਗੋ, ਜੋਗ ਰਾਜ ਕਾਨੂੰਗੋ, ਕਮਲਜੀਤ ਸਿੰਘ ਕਾਨੂੰਗੋ, ਅਮਨਦੀਪ ਸਿੰਘ ਸੀ. ਮੀਤ ਪ੍ਰਧਾਨ ਤਹਿਸੀਲ ਹੁਸ਼ਿਆਰਪੁਰ, ਪਰਵਿੰਦਰ ਕੁਮਾਰ, ਮਨਦੀਪ ਕੁਮਾਰ, ਸਾਹਿਲ ਭੱਟੀ, ਨਰਿੰਦਰ ਕੁਮਾਰ, ਰਾਮ ਬਾਬੂ ਆਦਿ ਹਾਜ਼ਰ ਸਨ। ਰੈਵਿਨਿਊ ਪਟਵਾਰ ਯੂਨੀਅਨ ਦੇ ਤਹਿਸੀਲਦਾਰ ਹੁਸ਼ਿਆਰਪੁਰ ਵਲੋਂ ਪਟਵਾਰੀਆਂ ਦੀਆਂ ਵਿੱਤੀ ਅਤੇ ਗੈਰ ਵਿੱਤੀ ਮੰਗਾਂ ਸਬੰਧੀ ਮਾਲ ਵਿਭਾਗ ਅਤੇ ਵਿੱਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਨ ਸਬੰਧ ਪੱਤਰ ਲਿਖਿਆ ਗਿਆ।

ਇਸ ਪੱਤਰ ਵਿੱਚ ਪਟਵਾਰੀਆਂ ਦੀਆਂ ਮੁੱਖ ਮੰਗਾਂ ਦਾ ਜਿਕਰ ਕੀਤਾ ਗਿਆ। ਪੰਜਾਬ ਰਾਜ ਵਿੱਚ 4716 ਪਟਵਾਰੀਆਂ ਦੀਆਂ ਅਸਾਮੀਆਂ ਵਿਚੋਂ 2648 ਪੋਸਟਾਂ ਖਾਲੀ ਸਨ ਜਿਸ ਕਾਰਨ ਪਟਵਾਰੀਆਂ ਉਪਰ ਵਾਧੂ ਬੌਝ ਪੈਣ ਕਰਕੇ ਤੁਰੰਤ ਨਵੀਂ ਭਰਤੀ ਸ਼ੁਰੂ ਕਰਣ ਦੀ ਮੰਗ ਕੀਤੀ, ਸਾਲ 1996 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ ਕਾਰਣ ਇੱਕੋ ਟਾਈਮ ਭਰਤੀ ਪਟਵਾਰੀਆਂ ਦੀ ਤਨਖਾਹ ਦੀ ਤਰੁਟੀ ਦੂਰ ਕੀਤੀ ਜਾਵੇ, ਪਟਵਾਰੀਆਂ ਦੀ 18 ਮਹੀਨਿਆਂ ਦੀ ਟ੍ਰਨਿੰਗ ਨੂੰ ਸੇਵਾ ਕਾਲ ਵਿੱਚ ਸ਼ਾਮਿਲ ਕਰਨ ਅਤੇ ਟ੍ਰੇਂਨਿੰਗ ਦੌਰਾਨ ਬੇਸਿਕ ਪੇਅ ਦਿੱਤੀ ਜਾਵੇ, ਮਾਲ ਵਿਭਾਗ ਵਿੱਚ ਨਵੇਂ ਭਰਤੀ 1227 ਪਟਵਾਰੀਆਂ ਦੀ ਭਰਤੀ ਪ੍ਰਕਿਰਿਆ ਸਾਲ 2015 ਵਿੱਚ ਸ਼ੁਰੂ ਕੀਤੀ ਗਈ ਸੀ ਉਹਨਾਂ ਦਾ ਪਰਖ ਕਾਲ ਸਮਾਂ 3 ਸਾਲ ਦੀ ਵਜਾਏ 2 ਸਾਲ ਕੀਤਾ ਜਾਵੇ, ਡਾਟਾ ਐਂਤਰੀ ਦਾ ਕੰਮ ਪ੍ਰਾਈਵੇਟ ਕੰਪਨੀ ਤੋਂ ਵਾਪਿਸ ਲੈ ਕੇ ਪਟਵਾਰੀਆਂ ਦੇ ਹਵਾਲੇ ਕੀਤਾ ਜਾਵੇ, 1 ਜਨਵਰੀ 2004 ਤੋਂ ਮਗਰੋਂ ਭਰਤੀ ਪਟਵਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਪਟਵਾਰੀ ਦੀ ਪੋਸਟ ਕੰਮ ਅਨੁਸਾਰ ਟੈਕਨੀਕਲ ਪੋਸਟ ਬਣਦੀ ਹੈ ਇਸ ਲਈ ਪਟਵਾਰੀਆਂ ਨੂੰ ਟੈਕਨੀਕਲ ਗ੍ਰੇਡ ਦਿੱਤਾ ਜਾਵੇ, ਨਵੀਆਂ ਬਣੀਆਂ ਤਹਿਸੀਲਾਂ ਵਿੱਚ ਦਫਤਰ ਕਾਨੂੰਗੋ, ਸਹਾਇਕ ਦਫਤਰ ਕਾਨੂੰਗੋ ਅਤੇ ਖੇਵਟ ਸਟਾਫ ਦੀਆਂ ਮਨੰਜੂਰੀ ਦਿੱਤੀ ਜਾਵੇ ਅਤੇ ਹੋਰ ਵੀ ਕਈ ਮੰਗਾਂ ਰਖਿੱਆਂ।

LEAVE A REPLY

Please enter your comment!
Please enter your name here