ਖੇਤੀ ਕਾਨੂੰਨਾਂ ਖ਼ਿਲਾਫ਼ ਦੋਆਬਾ ਕਿਸਾਨ ਕਮੇਟੀ ਵੱਲੋਂ ਮੋਦੀ ਤੇ ਕੈਪਟਨ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਖੇਤੀ ਕਾਨੂੰਨਾਂ ਖ਼ਿਲਾਫ਼ ਦੋਆਬਾ ਕਿਸਾਨ ਕਮੇਟੀ ਵੱਲੋਂ ਜਿੱਥੇ ਚੌਲਾਂਗ ਟੋਲ ਪਲਾਜ਼ਾ ‘ਤੇ ਲਾਏ ਗਏ ਧਰਨੇ ਦੇ 322ਵੇਂ ਦਿਨ ਵੀ ਕਿਸਾਨਾਂ ਨੇ ਮੋਦੀ ਸਰਕਾਰ ਨਾਲ-ਨਾਲ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਗੰਨੇ ਦੇ ਰੇਟ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਅੱਜ ਧੰਨੋਵਾਲੀ ਫਾਟਕ (ਰਾਮਾਮੰਡੀ) ਜਲੰਧਰ ਵਿਖੇ ਸੂਬਾ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਤਹਿਤ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿੱਚ ਕਿਸਾਨ ਚੌਲਾਂਗ ਟੋਲ ਪਲਾਜ਼ਾ ਤੋਂ ਰਵਾਨਾ ਹੋਏ। ਇਸ ਮੌਕੇ ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਥਪਾਲ ਸਿੰਘ ਗੁਰਾਇਆ, ਰਤਨ ਸਿੰਘ ਖੋਖਰ, ਹਰਭਜਨ ਸਿੰਘ ਰਾਪੁਰ, ਮਲਕੀਤ ਸਿੰਘ, ਗੁਰਮਿੰਦਰ ਸਿੰਘ ਨੇ ਆਖਿਆ ਕਿ ਖੇਤੀ ਕਾਨੂੰਨਾਂ ਅਤੇ ਗੰਨੇ ਦੇ ਰੇਟ ਨੂੰ ਲੈ ਕੇ ਸ਼ੁਰੂ ਮੋਰਚੇ ਮੰਗਾਂ ਮੰਨੇ ਜਾਣ ‘ਤੇ ਹੀ ਖ਼ਤਮ ਹੋਣਗੇ।

Advertisements

ਇਸੇ ਤਰਾਂ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ, ਚੇਅਰਮੈਨ ਪ੍ਰੀਤ ਮੋਹਨ ਸਿੰਘ ਹੈਪੀ ਅਤੇ ਜਨਰਲ ਸਕੱਤਰ ਹਰਮਨਜੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਕੁਰਾਲਾ ਪਿੰਡ ਤੋਂ ਧੰਨੋਵਾਲੀ ਰਵਾਨਾ ਹੋਏ। ਇਸ ਮੌਕੇ ਲਖਵੀਰ ਸਿੰਘ, ਅਮਰਜੀਤ ਸਿੰਘ ਮੂਨਕ, ਹਰਦੀਪ ਸਿੰਘ, ਗੁਰਪਾਲ ਸਿੰਘ ਝੱਜੀ ਪਿੰਡ, ਮਨਦੀਪ ਕੁਰਾਲਾ, ਨੀਲਾ ਕੁਰਾਲਾ, ਅਜਮੇਰ ਸਿੰਘ, ਬਲਕਾਰ ਮੁਹੰਮਦ, ਜਿੰਦਰ ਸਿੰਘ, ਸੁਰਿੰਦਰ ਸਿੰਘ ਸ਼ੇਖੂਪੁਰ ਆਦਿ ਮੌਜੂਦ ਸਨ।

ਇਸੇ ਤਰਾਂ ਲੋਕ ਇਨਕਲਾਬ ਨਾਲ ਜੁੜੇ ਵੱਖ-ਵੱਖ ਪਿੰਡਾਂ ਦੇ ਕਿਸਾਨ ਕੌਮੀ ਕਿਸਾਨ ਆਗੂ ਅਮਰਜੀਤ ਸਿੰਘ ਰੜਾ, ਮਨਜੀਤ ਸਿੰਘ ਖਾਲਸਾ,ਦਿਲਬਾਗ ਸਿੰਘ ਸਹਿਬਾਜ਼ਪੁਰ ਦੀ ਅਗਵਾਈ ਵਿੱਚ ਧੰਨੋਵਾਲੀ ਮੋਰਚੇ ਲਈ ਆਰਮੀ ਗਰਾਉਂਡ ਟਾਂਡਾ ਤੋਂ ਰਵਾਨਾ ਹੋਏ। ਇਹ ਜੱਥਾ ਕਿਸਾਨਾਂ ਅਤੇ ਜਾਮ ਵਿੱਚ ਫਸੇ ਵਾਹਨ ਚਾਲਕਾਂ ਲਈ ਲੰਗਰ ਲੈਕੇ ਗਿਆ ਹੈ। ਇਸ ਮੌਕੇ ਬਲਜੀਤ ਸਿੰਘ ਰੜਾ, ਰੇਸ਼ਮ ਸਿੰਘ ਭੱਟੀ, ਮਹਿੰਦਰ ਪਾਲ, ਹਰਨੇਕ ਸਿੰਘ, ਸੰਦੀਪ ਸਿੰਘ, ਲਖਵੀਰ ਸਿੰਘ ਹੈੱਡ ਗ੍ਰੰਥੀ, ਕਰਨ ਸੰਧੂ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here