ਐਨਜੀਉ ਕਰਾਇਮ ਇੰਵੈਸਟੀਗੇਸ਼ਨ ਨੇ ਕੋਰੋਨਾ ਯੋਧਿਆਂ ਨੂੰ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਨਜੀਉ ਕਰਾਇਮ ਇੰਵੈਸਟੀਗੇਸ਼ਨ ਏਜੰਸੀ ਵੱਲੋਂ ਸਿਵਲ ਹਸਪਤਾਲ ਦੇ ਕੋਰੋਨਾ ਯੋਧਿਆ ਨੂੰ ਹੌਸਲਾਂ ਅਫਜਾਈ ਵੱਜੋ ਪ੍ਰਸ਼ੰਸ਼ਾ ਪੱਤਰ ਦੇ ਕੇ ਸਮਾਨਿਤ ਕੀਤਾ ਗਿਆ । ਸਿਵਲ ਹਸਪਤਾਲ ਵਿਖੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਰਾਂ, ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ, ਸਵੈਸੇਵੀ ਸੰਸਥਾਂ ਦੇ ਸਟੇਟ ਅਧਿਕਾਰੀ ਅਮਨਦੀਪ ਸਿੰਘ ਵੱਲੋ ਡਾ. ਅਮਰਜੀਤ ਲਾਲ, ਬੀਟੀਉ ਡਾ ਸਿਪਰਾਂ, ਡਾ ਲਕਸ਼ਮੀ ਕਾਂਤ ,ਪਰਮਿੰਦਰ ਸਿੰਘ ,  ਜਸਵਿੰਦਰ  ਸਿੰਘ , ਮੁਲਖ ਰਾਜ , ਗੋਪਾਲ ਸਰੂਪ ਅਤੇ ਹੋਰ ਸਿਹਤ ਅਮਲੇ ਨੂੰ ਕੋਰੋਨਾ ਕਾਲ ਦੌਰਾਨ ਨਿਭਾਈਆ ਗਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਸਨਮਾਨਿਤ ਕੀਤਾ ।

Advertisements

ਇਸ ਮੋਕੇ ਤੇ ਡਾ ਸਤਪਾਲ ਗੋਜਰਾਂ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਨਿਭਾਈਆਂ ਗਈਆਂ ਸੇਵਾਵਾਂ ਦੇ ਮੱਦੇਨਜਰ ਉਹਨਾਂ ਦਾ ਮਨੋਬਲ ਵਧਾਉਣ ਲਈ ਸਨਮਾਨ ਪੱਤਰ ਬਹੁਤ ਸਹਾਇਕ ਹੋਣਗੇ । ਉਹਨਾਂ ਲੋਕਾਂ ਨੂੰ ਕੋਰੋਨਾ ਤੇ ਜਿੱਤ ਪ੍ਰਾਪਤ ਕਰਨ ਲਈ ਸਰਕਾਰ ਵੱਲੋ ਦਿੱਤੀਆ ਗਈਆਂ ਹਦਾਇਤਾਂ ਦੀ ਇਨ-ਬਿੰਨ ਪਾਲਣਾ ਕਰਨ, ਮਾਸਿਕ ਲਗਾਉਣ , ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਕੋਰੋਨਾ ਪਾਜੇਟਿਵ ਮਰੀਜਾਂ ਦੇ ਸਪੰਰਕ ਵਿੱਚ ਆਉਣ ਵਾਲੇ ਅਤੇ ਫਲੂ ਵਰਗੇ ਲੱਛਣਾ ਵਾਲੇ ਵਿਆਕਤੀਆਂ ਨੂੰ ਆਪਣੀ ਜਾਂਚ ਨਜਦੀਕੀ ਸਿਹਤ ਸੰਸਥਾਂ ਤੋਂ ਜਲਦ ਤੋਂ ਜਲਦ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀ ਸਮੇਂ ਸਿਰ ਪਤਾ ਲੱਗਣ ਤੇ ਉਸਤੇ ਕਾਬੂ ਕੀਤਾ ਜਾ ਸਕੇ ।

ਉਹਨਾਂ ਇਸ ਸੰਸਥਾਂ ਦਾ ਧੰਨਵਾਦ ਵੀ ਕੀਤਾ ।  

LEAVE A REPLY

Please enter your comment!
Please enter your name here