ਬੇਘਰੇ ਦਲਿਤਾਂ ਨੂੰ ਮਿਲੇ 5-5 ਮਰਲੇ ਦੇ ਪਲਾਟਾਂ ਵਿੱਚ ਹੋਈ ਹੇਰਾਫੇਰੀ: ਬਸਪਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਪੰਜਾਬ ਸਕੱਤਰ ਦਲਜੀਤ ਸਿੰਘ ਰਾਏ ਨੇ ਦੱਸਿਆ ਕੀ ਜ਼ਿਲਾ ਹੁਸ਼ਿਆਰਪੁਰ ਦੇ ਦਲਿਤਾਂ ਨੂੰ ਜ਼ਿਲਾ ਪ੍ਰਸ਼ਾਸਨ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਪਿੰਡ ਅੱਜੋਵਾਲ ਵਿੱਚ ਗਰੀਬ ਬੇਘਰੇ ਲੋਕਾਂ ਨੂੰ ਘਰ ਬਣਾਉਣ ਲਈ ਮਿਲੇ 5-5 ਮਰਲੇ ਪਲਾਟਾਂ ਵਿੱਚ ਬਹੁਤ ਹੀ ਹੇਰਾਫੇਰੀ ਕੀਤੀ ਗਈ ਹੈ ਕਿਉਂਕਿ ਪਹਿਲਾਂ ਪ੍ਰਸ਼ਾਸਨ ਨੇ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਕੀਤੇ ਫਿਰ ਬਾਅਦ ਵਿੱਚ ਉਹਨਾਂ ਨੂੰ 3-3 ਮਰਲੇ ਪਲਾਟ ਦੇ ਦਿੱਤੇ, ਜਿਸ ਵਿੱਚ ਵੱਡੇ ਪੱਧਰ ਤੇ ਹੇਰਾਫੇਰੀ ਹੋਈ ਹੈ ਤੇ ਬਾਕੀ ਪਲਾਟ ਅਪਣੇ ਹਮਾਇਤੀਆਂ ਨੂੰ ਅਲਾਟਮੈਂਟ ਕਰ ਦਿੱਤੇ।

Advertisements

ਰਾਏ ਨੇ ਦੱਸਿਆ ਕਿ ਪਿੰਡ ਨੰਦਾਚੌਰ ਦੇ ਮੌਜੂਦਾ ਸਰਪੰਚ ਰਾਜ ਕੁਮਾਰ ਤੇ ਪ੍ਰਸ਼ਾਸਨ ਨੇ ਝੂਠਾ ਪਰਚਾ ਦਰਜ ਕਰ ਦਿੱਤਾ। ਇਸੇ ਤਰਾਂ ਪਿੰਡ ਮੱਛਰੀਵਾਲ ਵਿੱਚ ਦਲਿਤ ਪਰਿਵਾਰਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ। ਇਸੇ ਤਰਾਂ ਸਿਵਲ ਹਸਪਤਾਲ ਵਿੱਚ ਵੀ ਦਰਜਾ ਚਾਰ ਮੁਲਾਜ਼ਮਾਂ ਨੂੰ ਬਦਲੀਆਂ ਦੇ ਨਾਮ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਅਗਰ ਇਹਨਾਂ ਸਾਰੇ ਮਸਲਿਆਂ ਦੀ ਪ੍ਰਸ਼ਾਸਨ ਨੇ ਪੜਤਾਲ ਕਰਕੇ ਇਹਨਾਂ ਪਰਿਵਾਰਾਂ ਤੇ ਮੁਲਾਜ਼ਮਾਂ ਨੂੰ ਇੰਕਸ਼ਾਫ਼ ਨਾ ਦਿੱਤਾ ਤਾਂ ਬਸਪਾ 6/10/2020 ਅਰਥੀ ਫੁਕ ਮੁਜ਼ਾਹਰਾ ਕਰੇਗੀ। ਇਸ ਮੌਕੇ ਤੇ ਜੌਨ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ ਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਬਿੱਟਾ, ਜੌਨ ਇੰਚਾਰਜ ਮਨਿੰਦਰ ਸਿੰਘ ਸ਼ੇਰਪੁਰੀ,ਜ਼ਿਲਾ ਇੰਚਾਰਜ ਦਿਨੇਸ਼ ਕੁਮਾਰ ਪੱਪੂ ਹਾਜ਼ਰ ਸਨ।

LEAVE A REPLY

Please enter your comment!
Please enter your name here