ਬਸਪਾ ਹਲਕਾ ਚੱਬੇਵਾਲ ਤੋਂ ਠੇਕੇਦਾਰ ਸੁਰਿੰਦਰ ਵਾਈਸ ਪ੍ਰਧਾਨ, ਵਿੱਕੀ ਬੀਵੀਐਫ ਪ੍ਰਧਾਨ ਅਤੇ ਗੌਤਮ ਚਾਣਸੂ ਜਨਰਲ ਸਕੱਤਰ ਨਿਯੁਕਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਵਿਪੁੱਲ ਕੁਮਾਰ ਜੀ ਅਤੇ ਸਰਦਾਰ ਜਸਬੀਰ ਸਿੰਘ ਗੜੀ ਪੰਜਾਬ ਪ੍ਰਧਾਨ ਬਸਪਾ ਜੀ  ਦੇ ਦਿਸ਼ਾ ਨਿਰਦੇਸ਼ਾ ਤੇ ਜਨਸੰਪਰਕ ਮਹਿੰਮ ਦੇ ਤਹਿਤ ਹਲਕਾ ਚੱਬੇਵਾਲ ਪ੍ਰਧਾਨ ਐਡਵੋਕੇਟ ਪਲਵਿੰਦਰ ਮਾਨਾਂ ਜੀ ਦੀ ਅਗਵਾਈ ਵਿੱਚ ਹਲਕੇ ਦੇ ਪਿੰਡ ਨੌਨੀਤਪੁਰ ਵਿੱਚ ਇੱਕ ਹੰਗਾਮੀ  ਮੀਟਿੰਗ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਨਰਿੰਦਰ ਖਨੌੜਾ ਜੀ ਜਿਲਾ ਸਕੱਤਰ ਬਸਪਾ, ਇਸ ਮੀਟਿੰਗ ਵਿੱਚ ਪੰਜਾਬ ਵਿੱਚ ਭੱਖਦੇ  ਮੁੱਦੇ ਜਿਵੇ ਪੋਸਟਮੈਟਰਿਕ ਸਰੌਲਰਸ਼ਿਪ ਦੀ ਸਾਧੂ ਸਿੰਘ ਧਰਮਸੋਤ ਵਲੋ ਕੀਤੀ 65 ਕਰੋੜ ਦੀ ਚੋਰੀ, ਕਿਸਾਨ ਵਿਰੋਧੀ ਬਿੱਲ ਦੇ ਪੰਜਾਬ ਸਰਕਾਰ ਦਾ ਦੋਗਲਾਪਣ, ਹਾਥਰਸ ਵਿੱਚ ਸਾਡੇ ਸਮਾਜ ਦੀ ਬੇਟੀ ਮਨੀਸ਼ਾ ਵਾਲਮੀਕ ਨਾਲ ਹੋਏ ਅੱਤਿਆਚਾਰ ਅਤੇ ਭਾਜਪਾ ਦੀ ਮੋਦੀ ਯੋਗੀ ਸਰਕਾਰ ਦਾ ਨਿਰਾਸ਼ਾਜਨਕ ਰਵੱਈਆ ਆਦਿ ਤੇ ਖੁੱਲ ਕੇ ਵਿਚਾਰ ਹਲਕੇ ਟੀਮ ਨੇ ਰੱਖੇ। ਦੋਸ਼ੀਆਂ ਨੂੰ ਫਾਸੀ ਦੀ ਸਜਾ ਅਤੇ ਯੂਪੀ ਸਰਕਾਰ ਦੀ ਬਰਖਾਸਤੀ ਲਈ ਰਾਸ਼ਟਰਪਤੀ ਜੀ ਨੂੰ ਅਪੀਲ ਕੀਤੀ ਗਈ। ਇਸ ਮੌਕੇ ਬਸਪਾ ਪੰਜਾਬ ਵਲੋ ਪੋਸਟਮੈਟਰਿਕ ਸਕੌਲਰਸ਼ਿਪ ਚ ਹੋਏ ਘਪਲੇ, ਕਿਸਾਨ ਅੰਦੋਲਨ ਚ ਬਸਪਾ ਵਲੋ ਸਮਰਥਨ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾ ਚ ਬਸਪਾ ਵਲੋ ਕੀਤੇ ਰੋਸ ਪਰ ਦਰਸ਼ਨ ਅਤੇ ਸੰਗਰੂਰ ਚ ਸਾਧੂ ਸਿੰਘ ਧਰਮਸੋਤ ਨੂੰ ਦਿੱਤੀ ਕਲੀਨ ਚਿੱਟ ਤੇ ਰਾਹੁਲ ਗਾਂਧੀ ਦੇ ਕੀਤੇ ਘਿਰਾਉ ਬਾਰੇ ਚਾਨਣਾ ਪਾਈ ਗਈ।

Advertisements

ਇਸ ਮੌਕੇ ਪਾਰਟੀ ਨੂੰ ਮਜਬੂਤ ਕਰਦਿਆ ਸੰਗਠਨ ਦਾ ਵਿਸਤਾਰ ਕਰਦਿਆ ਠੇਕੇਦਾਰ ਸੁਰਿੰਦਰ ਸਿੰਘ ਪਿੰਕੀ ਜੀ ਨੂੰ ਚੱਬੇਵਾਲ ਹਲਕੇ ਦਾ ਵਾਇਸ ਪ੍ਰਧਾਨ, ਵਿੱਕੀ ਕਾਲੇਵਾਲ ਭਗਤਾਂ ਜੀ ਨੂੰ ਹਲਕਾ ਚੱਬੇਵਾਲ ਦਾ ਬੀਵੀਐਫ ਪ੍ਰਧਾਨ, ਗੌਤਮ ਚਾਣਸੂ ਜੀ ਨੂੰ ਬੀਵੀਐਫ ਜਨਰਲ ਸਕੱਤਰ ਲਗਾਇਆ ਗਿਆ। ਜਿਕਰ ਯੋਗ ਹੈ ਠੇਕੇਦਾਰ ਸੁਰਿੰਦਰ ਪਿੰਕੀ ਜੀ ਪਹਿਲਾ ਵੀ ਹਲਕੇ ਵਿੱਚ 2017 ਵਿੱਚ ਹਲਕੇ ਦੇ ਜਨਰਲ ਸਕੱਤਰ ਵਜੋ ਸੇਵਾਵਾ ਦੇ ਚੁੱਕੇ ਹਨ। ਇਸ ਨਾਲ ਹਲਕੇ ਦੇ ਕੰਢੀ ਇਲਾਕੇ ਵਿਚ ਪਾਰਟੀ ਹੋਰ ਮਜਬੂਤ ਹੋਵੇਗੀ। ਇਸ ਮੌਕੇ ਤੇ ਰਾਕੇਸ਼ ਕਿੱਟੀ ਜੀ ਸਾਬਕਾ ਜਿਲਾ ਸਕੱਤਰ,  ਬਾਬੂ ਰੌਸ਼ਨ ਲਾਲ ਜੀ, ਬਲਾਕ ਸੰਮਤੀ ਮੈਂਬਰ ਡਾ ਰਮੇਸ਼ ਕੁਮਾਰ ਜੀ, ਹਲਕਾ ਸਕੱਤਰ ਬਲਵੰਤ ਸਹਿਗਲ ਜੀ,ਸਰਦਾਰ ਪਰੇਮ ਸਿੰਘ ਖਾਲਸਾ, ਏਐਸਆਈ ਰਿਟਾਇਰਡ ਰਾਮ ਚੰਦ, ਸਰਦਾਰ ਜਸਵਿੰਦਰ ਸਿੰਘ ਖਾਲਸਾ, ਜਗਦੀਸ਼ ਰਾਣਾ, ਅਜੀਤ ਸਿੰਘ, ਸਰਪੰਚ ਜਸਵਿੰਦਰ ਪਾਲ, ਹਰਭਜਨ ਸਿੰਘ, ਕਰਨ, ਸੁਰਿੰਦਰ ਪਾਲ, ਹਨੀ ਮਾਨਾ, ਜਰਨੈਲ ਸਿੰਘ, ਜਿਉਣਾ, ਹੈਪੀ, ਰਾਜ ਸਿੰਘ, ਰਾਜੂ, ਕਰਨੈਲ ਸਿੰਘ, ਵਿੱਦਿਆ ਸਾਗਰ, ਗੁਰਦੇਵ ਸਿੰਘ, ਬੁੱਧ ਸਿੰਘ, ਕਰਨੈਲ, ਚਮਨ ਆਦਿ ਸਮੇਤ ਭਾਰੀ ਗਿੱਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here