ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਦੇਰੀ ਨਾਲ ਭੁਗਤਾਨ ਦੇ ਸਾਰੇ ਕੇਸਾਂ ਦਾ ਨਿਪਟਾਰਾ ਜਲਦੀ ਕਰਨ ਦੇ ਨਿਰਦੇਸ਼

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਵਾਲੀ ਮਾਈਕਰੋ, ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਜ਼ (ਐਮਐਸਐਮਈ) ਫੈਸਿਲੀਟੇਸ਼ਨ ਕਾਊਂਸਲ ਜਲੰਧਰ ਨੇ ਬੁੱਧਵਾਰ ਨੂੰ ਮੀਟਿੰਗ ਕੀਤੀ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਤੋਂ ਪ੍ਰਾਪਤ ਸਪਲਾਈ ਲਈ ਦੇਰੀ/ਡਿਫਾਲਟ ਭੁਗਤਾਨ ਦੇ ਵੱਖ-ਵੱਖ ਮਾਮਲਿਆਂ ਬਾਰੇ ਵਿਚਾਰ-ਚਰਚਾ ਕੀਤੀ। ਆਪਣੇ ਦਫ਼ਤਰ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਅਤੇ ਕੌਂਸਲ ਦੇ ਹੋਰ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਦੇਰੀ ਨਾਲ ਅਦਾਇਗੀ ਨਾਲ ਜੁੜੇ ਸਾਰੇ ਕੇਸਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇ। ਉਹਨਾਂ ਕਿਹਾ ਕਿ ਉਦਯੋਗਪਤੀਆਂ ਨੂੰ ਦੇਰੀ ਨਾਲ ਅਦਾਇਗੀ ਨਾਲ ਜੁੜੇ ਮੁੱਦਿਆਂ ਦੇ ਨਿਪਟਾਰੇ ਲਈ ਐੱਸਐੱਮਐੱਮਈ ਵਿਕਾਸ ਐਕਟ 2006 ਤਹਿਤ ਰਾਜ ਸਰਕਾਰ ਵੱਲੋਂ ਐਮਐਸਐਮਈ ਫੈਸਿਲੀਟੇਸ਼ਨ ਕਾਊਂਸਲ ਦਾ ਗਠਨ ਕੀਤਾ ਗਿਆ ਹੈ।

Advertisements

ਉਨ•ਾਂ ਕਿਹਾ ਉਦਯੋਗਪਤੀ ਸਿਵਲ ਕੋਰਟ ਵਿੱਚ ਜਾਣ ਦੀ ਬਜਾਏ ਕਾਊਂਸਲ ਵਿੱਚ ਕੇਸ ਦਾਇਰ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਹ ਕਾਊਂਸਲ ਯਕੀਨੀ ਬਣਾਏਗੀ ਕਿ ਅਜਿਹੇ ਸਾਰੇ ਕੇਸਾਂ ਦਾ ਨਿਪਟਾਰਾ ਬਿਨਾਂ ਕਿਸੇ ਵਕੀਲ ਦੀ ਜ਼ਰੂਰਤ ਜਾਂ ਸਿਵਲ ਕੇਸ ਦਾਇਰ ਕੀਤੇ ਬਿਨਾਂ ਸਮੇਂ ਸਿਰ ਕੀਤਾ ਜਾਵੇ। ਥੋਰੀ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਆਨਲਾਈਨ ਅਰਜ਼ੀ ਸਮਾਧਾਨ ਪੋਰਟਲ ‘ਤੇ ਦਾਖਲ ਕਰਨੀ ਪੈਂਦੀ ਹੈ ਅਤੇ ਕਾਊਂਸਲ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਸਮਝੌਤੇ ਦੀ ਕਾਰਵਾਈ ਰਾਹੀਂ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹਨਾਂ ਕਿਹਾ ਕਿ ਕੇਸ ਵਿੱਚ ਸੁਲਾਹ ਨਹੀਂ ਹੁੰਦੀ ਤਾਂ ਫਿਰ ਕੇਸ ਦਾ ਫੈਸਲਾ ਸਾਲਸੀ ਰਾਹੀਂ ਕੀਤਾ ਜਾਂਦਾ ਹੈ।

ਉਹਨਾਂ ਕਿਹਾ ਕਿ ਕੇਸ ਦਾਇਰ ਕਰਨ ਲਈ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਨਾ ਹੀ ਕਿਸੇ ਕਾਨੂੰਨੀ ਮਾਹਰ ਨੂੰ ਨਿਯੁਕਤ ਕਰਨ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਦਯੋਗਪਤੀਆਂ ਦੇ ਮਸਲਿਆਂ ਦੇ ਹੱਲ ਲਈ ਕਾਊਂਸਲ ਹਰ ਹਫ਼ਤੇ ਮੀਟਿੰਗ ਕਰੇਗੀ। ਇਸ ਮੌਕੇ ਜ਼ਿਲਾ ਉਦਯੋਗ ਕੇਂਦਰ ਤੋਂ ਸੁਖਪਾਲ ਸਿੰਘ, ਲੀਡ ਬੈਂਕ ਦੇ ਮੈਨੇਜਰ ਸੁਰਿੰਦਰ ਪਾਲ, ਸ਼ਾਂਤ ਗੁਪਤਾ ਅਤੇ ਗੁਰਜੀਤ ਸਿੰਘ ਕਾਹਲੋਂ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here