ਵਾਤਾਵਰਣ ਦੇ ਰਾਖੇ ਬਣਕੇ ਕਿਸਾਨ ਕੁਦਰਤ ਨੂੰ ਦੇ ਸਕਦੇ ਹਨ ਇੱਕ ਵੱਡਮੁੱਲਾ ਤੋਹਫਾ: ਜੋਗਿੰਦਰ ਪਾਲ

ਪਠਾਨਕੋਟ (ਦ ਸਟੈਲਰ ਨਿਊਜ਼)। ਪਰਾਲੀ ਨਾ ਸਾੜ ਕੇ ਅਤੇ ਵਾਤਾਵਰਣ ਨੂੰ ਗੰਦਾ ਨਾ ਕਰਕੇ ਅੱਜ ਦਾ ਕਿਸਾਨ ਵਾਤਾਵਰਣ ਦਾ ਰਾਖਾ ਬਣਕੇ ਕੁਦਰਤ ਨੂੰ ਇੱਕ ਵੱਡਮੁੱਲਾ ਤੋਹਫਾ ਦੇ ਸਕਦੇ ਹਨ। ਇਹ ਪ੍ਰਗਟਾਵਾ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕੀਤਾ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸਾਰੇ ਜਿਲੇ ਦੇ ਕਿਸਾਨਾਂ ਨੂੰ ਅਪੀਲ ਹੈ ਕਿ ਪਰਾਲੀ ਨੂੰ ਖੇਤਾਂ ਅੰਦਰ ਅੱਗ ਨਾ ਲਗਾਓ ਅਤੇ ਵਾਤਾਵਰਣ ਨੂੰ ਸਾਫ ਰੱਖਣ ਲਈ ਅਪਣਾ ਸਹਿਯੋਗ ਦਿਓ ਤਾਂ ਜੋ ਮਨੁੱਖ ਅਤੇ ਪੰਛੀ ਵੀ ਤੰਦਰੁਸਤ ਜਿੰਦਗੀ ਮਾਣ ਸਕਣ। ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕਿਹਾ ਕਿ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ, ਇਸ ਨੂੰ ਰੋਕਣ ਦੀ ਜ਼ਰੁਰਤ ਹੈ।

Advertisements

ਉਨਾਂ ਕਿਹਾ ਕਿ ਪਰਾਲੀ ਅਤੇ ਨਾੜ ਸਾੜਨ ਕਾਰਨ ਪੈਦਾ ਹੁੰਦੇ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਹੱਦ ਵੀ ਬਹੁਤ ਘੱਟ ਜਾਂਦੀ ਹੈ, ਜਿਸ ਕਾਰਨ ਸੜਕੀ ਦੁਰਘਟਨਾਵਾਂ ਵੱਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਪਰਾਲੀ ਅਤੇ ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਸਾਹ ਲੈਣ ਚ ਤਕਲੀਫ, ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ,ਸਾਹ ਨਾਲੀ ਦਾ ਕੈਂਸਰ,ਗਲੇ ਦੀ ਖਰਾਬੀ, ਹਲਕਾ ਬੁਖਾਰ, ਸਿਰ ਦਰਦ,ਟਾਈਫਾਈਡ ,ਫੇਫੜਿਆਂ ਚ ਨੁਕਸ,ਅੱਖਾਂ ਚ ਜਲਣ,ਚਮੜੀ ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਅੱਜ ਦੇ ਸਮੇਂ ਵਿੱਚ ਜਿੱਥੇ ਅਸੀਂ ਕਰੋਨਾ ਮਹਾਂਮਾਰੀ ਨਾਲ ਲੜ ਰਹੇ ਹਾਂ ਪਰਾਲੀ ਨੂੰ ਅੱਗ ਲਗਾਉਂਣਾ ਹੋਰ ਵੀ ਖਤਰਨਾਕ ਹੋ ਸਕਦਾ ਹੈ। ਉਨਾਂ ਕਿਹਾ ਕਿ ਆਓ ਸਾਰੇ ਕਿਸਾਨ ਭਰਾ ਮਿਲ ਜੁਲ ਕੇ ਇਹ ਕਸਮ ਖਾਈਏ ਕਿ ਕੋਈ ਵੀ ਕਿਸਾਨ ਖੇਤਾਂ ਅੰਦਰ ਪਰਾਲੀ ਨੂੰ ਅੱਗ ਨਹੀਂ ਲਗਾਏਗਾ ਅਤੇ ਅਗਰ ਕੋਈ ਅਜਿਹਾ ਕੰਮ ਕਰਦਾ ਹੈ ਤਾਂ ਉਸ ਦੀ ਸੂਚਨਾ ਜਿਲਾ ਪ੍ਰਸਾਸਨ ਨੂੰ ਦੇਵੇਗਾ।

LEAVE A REPLY

Please enter your comment!
Please enter your name here