ਪੰਜਾਬੀ ਸ਼ਾਰਟਹੈਂਡ ਦੇ ਮੁਫ਼ਤ ਕੋਰਸ ਲਈ ਘਟਦੀਆਂ ਸੀਟਾਂ ਲਈ ਦਾਖਲੇ 23 ਤੱਕ

ਜਲੰਧਰ (ਦ ਸਟੈਲਰ ਨਿਊਜ਼)। ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਸ਼ਾਰਟਹੈਂਡ ਦੇ ਮੁਫ਼ਤ ਕੋਰਸ ਲਈ ਸੈਸ਼ਨ 2020-21 ਲਈ ਘੱਟਦੀਆਂ ਸੀਟਾਂ ਨੂੰ ਪੂਰਾ ਕਰਨਲਈ ਮੁੜ ਦਾਖ਼ਲੇ ਸ਼ੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਸ਼ਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬੀ ਸ਼ਾਰਟਹੈਂਡ ਦਾ ਮੁਫ਼ਤ ਕੋਰਸ ਕਰਨ ਦੇ ਚਾਹਵਾਨ ਉਮੀਦਵਾਰ 23 ਨਵੰਬਰ ਤੱਕ ਦਫ਼ਤਰ, ਜ਼ਿਲਾ ਭਾਸ਼ਾ ਅਫ਼ਸਰ ਜਲੰਧਰ ਕਮਰਾ ਨੰਬਰ 215, ਦੂਜੀ ਮੰਜ਼ਿਲ ,ਤਹਿਸੀਲ ਕੰਪਲੈਕਸ (ਜ਼ਿਲਾ ਪ੍ਰਬੰਧਕੀ ਕੰਪਲੈਕਸ) ਵਿਖੇ ਆਪਣਾ ਦਾਖਲ ਕਰਵਾ ਸਕਦੇ ਹਨ।

Advertisements

ਉਨਾਂ ਦੱਸਿਆ ਪੰਜਾਬੀ ਸ਼ਾਰਟਹੈਂਡ ਕੋਰਸ ਲਈ ਉਮੀਦਵਾਰ ਦੀ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਅਤੇ ਪੰਜਾਬੀ ਲਾਜ਼ਮੀ ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਇਹ ਕੋਰਸ ਪੰਜਾਬ ਸਰਕਾਰ ਵਲੋਂ ਮੁਫ਼ਤ ਚਲਾਇਆ ਜਾਂਦਾ ਹੈ ਅਤੇ ਇਸ ਦਾ ਸਮਾਂ ਇਕ ਸਾਲ ਦਾ ਹੈ।

LEAVE A REPLY

Please enter your comment!
Please enter your name here