
ਤਰਨਤਾਰਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਤਰਨਤਾਰਨ ਵਿੱਚ ਬੀਤੀ ਰਾਤ ਇੱਕ ਪੈਟਰੋਲ ਪੰਪ ਤੇ ਲੁਟੇਰਿਆ ਨੇ ਹਮਲਾ ਕਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਰੋਡ ਵਿੱਚ ਪੈਦੇ ਪਿੰਡ ਅਲਾਵਲਪੁਰ ਵਿੱਚ ਮੌਜੂਦ ਕਿਰਪਾ ਫਿਲਿੰਗ ਸਟੇਸ਼ਨ ਪੈਟਰੋਲ ਪੰਪ ਵਿੱਚ ਬੀਤੇ ਦਿਨ ਸ਼ਾਮ 7:30 ਵਜੇ ਦੋ ਮੋਟਰਸਾਈਕਲਾਂ ਤੇ ਸਵਾਰ 4 ਨਕਾਬਪੋਸ਼ ਲੁਟੇਰਿਆ ਨੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੇ ਪਿਸਤੌਲ ਦੀ ਨੌਕ ਤੇ ਵਰਕਰਾਂ ਕੋਲੋ ਪੈਸੇ ਲੁੱਟ ਲਏ ਤੇ ਫਿਰ ਉਹ ਪੈਟਰੋਲ ਪੰਪ ਦੇ ਮਾਲਕ ਕੋਲੋ 1.60 ਲੱਖ ਰੁਪਏ ਲੁੱਟ ਕੇ ਹਵਾਈ ਫਾਇਰ ਕਰਦੇ ਹੋਏ ਫਰਾਰ ਹੋ ਗਏ।

ਪੈਟਰੋਲ ਪੰਪ ਦੇ ਮਾਲਕ ਨੇ ਆਪਣੇ ਪਿਤਾ ਦੀ ਲਾਇਸੈਸ ਬਦੂੰਕ ਨਾਲ ਫਾਈਰਿੰਗ ਕੀਤੀ ਪਰ ਮੁਲਜ਼ਮ ਮੌਕੇ ਤੇ ਫਰਾਰ ਹੋ ਗਏ ਅਤੇ ਇੱਕ ਮੁਲਜ਼ਮ ਦੀ ਪਿੱਠ ਤੇ ਫਾਇਰ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ।ਪੁਲਸ ਨੇ ਸੀਸੀਟੀਵੀ ਕੈਮਰੇ ਦੀ ਜਾਂਚ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












